ਆਰ. ਐੱਸ. ਐੱਸ. ਆਗੂਆਂ ਦੇ ਹੋ ਰਹੇ ਕਤਲਾਂ ਦੇ ਮੱਦੇਨਜ਼ਰ, ਪੁਲਸ ਧਾਰਮਿਕ ਆਗੂਆਂ ਨੂੰ ਦੇਵੇਗੀ ਸੁਰੱਖਿਆ

Friday, Nov 03, 2017 - 03:17 PM (IST)

ਬੁਢਲਾਡਾ (ਬਾਂਸਲ) : ਪੰਜਾਬ 'ਚ ਧਾਰਮਿਕ ਆਗੂਆਂ ਦੇ ਕੀਤੇ ਜਾ ਰਹੇ ਕਤਲ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਦਿਆਂ ਡੀ.ਐੱਸ.ਪੀ. ਰੱਛਪਾਲ ਸਿੰਘ ਨੇ ਧਾਰਮਿਕ ਅਤੇ ਆਰ.ਐੱਸ.ਐੱਸ.ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੁਲਸ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਗਈ । ਉਨ੍ਹਾਂ ਅਪੀਲ ਕੀਤੀ ਕਿ ਉਹ ਆਪਣੇ ਘਰ੍ਹਾਂ ਦੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਅਤੇ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਜਾਣਕਾਰੀ ਤੁਰੰਤ ਦੇਣ । ਉਨ੍ਹਾਂ ਦੱਸਿਆ ਕਿ ਪੁਲਸ ਨੇ ਰੋਜ਼ਾਨਾਂ ਲੱਗਣ ਵਾਲੀ ਸ਼ਾਖਾ ਦੇ ਸਥਾਨ ਤੇ 4 ਪੁਲਸ ਕਰਮੀ ਪੱਕੇ ਤੌਰ ਤੇ ਤਾਇਨਾਤ ਕਰ ਦਿੱਤੇ ਹਨ। ਧਾਰਮਿਕ ਆਗੂਆਂ ਨੇ ਮੰਗ ਕੀਤੀ ਕਿ ਆਰ.ਐੱਸ.ਐੱਸ ਦੀ ਰੋਜ਼ਾਨਾ ਸ਼ਾਖਾ ਵਾਲੀ ਜਗ੍ਹਾਂ ਤੇ ਪ੍ਰਸ਼ਾਸਨ ਸੀ. ਸੀ. ਟੀ. ਵੀ. ਕੈਮਰਿਆਂ ਦਾ ਪ੍ਰਬੰਧ ਕਰੇ । ਇਸ ਮੌਕੇ ਤੇ ਐੱਸ.ਐੱਚ.ਓ. ਬਲਵਿੰਦਰ ਸਿੰਘ ਰੌਮਾਣਾ ਆਦਿ ਹਾਜ਼ਰ ਸਨ।


Related News