ਟਾਇਰ ਫਟਣ ਕਾਰਨ ਖੰਭੇ ਨਾਲ ਟਕਰਾਈ ਪੁਲਸ ਦੀ ਗੱਡੀ

Monday, Sep 04, 2017 - 07:25 AM (IST)

ਜਲੰਧਰ (ਪ੍ਰੀਤ, ਮਾਹੀ)- ਬਿਧੀਪੁਰ ਨੇੜੇ ਸਵੇਰੇ ਕੈਦੀ ਨੂੰ ਅੰਮ੍ਰਿਤਸਰ ਲੈ ਕੇ ਜਾ ਰਹੀ ਪੁਲਸ ਦੀ ਗੱਡੀ  ਟਾਇਰ ਫਟਣ ਤੋਂ ਬਾਅਦ ਡਿਵਾਈਡਰ 'ਤੇ ਲੱਗੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿਚ ਚਾਰ ਪੁਲਸ ਕਰਮਚਾਰੀਆਂ ਅਤੇ ਕੈਦੀ ਸਮੇਤ 7 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਕੈਦੀ ਰਵੀ ਕੁਮਾਰ ਨੂੰ ਪੀ. ਜੀ. ਆਈ. ਤੋਂ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ। 
ਅੱਜ ਸਵੇਰੇ ਪੁਲਸ ਦੀ ਜੀਪ ਪੀ. ਬੀ. 65 ਡੀ 6640 ਬਿਧੀਪੁਰ ਦੇ ਨੇੜੇ ਪਹੁੰਚੀ ਤਾਂ ਅਚਾਨਕ ਉਸ ਦਾ ਟਾਇਰ ਫਟ ਗਿਆ। ਕੰਟਰੋਲ ਤੋਂ ਬਾਹਰ ਹੋਈ ਗੱਡੀ ਡਿਵਾਈਡਰ 'ਤੇ ਲੱਗੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿਚ ਏ. ਐੱਸ. ਆਈ. ਬਲਦੇਵ ਸਿੰਘ, ਹੈੱਡ ਕਾਂਸਟੇਬਲ ਹਰਜਿੰਦਰ ਸਿੰਘ, ਦਿਲਬਾਗ ਸਿੰਘ, ਡਰਾਈਵਰ ਅਮਰਜੀਤ ਸਿੰਘ, ਕੈਦੀ ਰਵੀ ਕੁਮਾਰ, ਉਸ ਦੀ ਮਾਂ ਕਸ਼ਮੀਰ ਕੌਰ ਅਤੇ ਪਿਤਾ ਸਤਨਾਮ ਸਿੰਘ ਜ਼ਖਮੀ ਹੋ ਗਏ। ਥਾਣਾ ਮਕਸੂਦਾਂ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।


Related News