ਪਠਾਨਕੋਟ ''ਚ ਮੁੜ ਦੇਖੇ ਗਏ ਸ਼ੱਕੀ, ਪੁਲਸ ਵਲੋਂ ਭਾਲ ਜਾਰੀ

09/27/2016 6:34:26 PM

ਪਠਾਨਕੋਟ : ਪੰਜਾਬ-ਹਿਮਾਚਲ ਦੀ ਹੱਦ ''ਤੇ ਪੁਲਸ ਨੂੰ ਸ਼ੱਕੀ ਹੋਣ ਦੀ ਸੂਚਨਾ ਮਿਲੀ ਹੈ। ਸ਼ੱਕੀ ਦੀ ਭਾਲ ਲਈ ਪੁਲਸ ਨੇ ਚੱਕੀ ਦਰਿਆ ਦੇ ਨੇੜਲੇ ਇਲਾਕਿਆਂ ''ਚ ਸਰਚ ਮੁਹਿੰਮ ਚਲਾ ਕੇ ਸ਼ੱਕੀ ਦਾ ਭਾਲ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਹਰਕਤ ''ਚ ਆ ਗਈ ਅਤੇ ਸਵੇਤ ਦਸਤੇ ਦੇ ਨਾਲ-ਨਾਲ ਲਗਭਗ 200 ਤੋਂ ਵੱਧ ਪੁਲਸ ਮੁਲਾਜ਼ਮਾਂ ਵਲੋਂ ਸਰਚ ਮੁਹਿੰਮ ਚਲਾਈ ਗਈ ਹੈ।
ਦੱਸਣਯੋਗ ਹੈ ਕਿ ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਲਗਾਤਾਰ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਪੂਰੇ ਭਾਰਤ ਵਿਚ ਹਾਈ ਅਲਰਟ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਪੁਲਸ ਕੋਈ ਵੀ ਢਿੱਲਮੱਠ ਨਹੀਂ ਵਰਤ ਰਹੀ।


Gurminder Singh

Content Editor

Related News