ਲਾਪ੍ਰਵਾਹ ਪੁਲਸ ਮੁਲਾਜ਼ਮ ਦੀ ਕਾਰ ਨੇ ਮਾਰੀ 3 ਕਾਰਾਂ ਨੂੰ ਟੱਕਰ
Monday, Jul 30, 2018 - 01:24 AM (IST)
ਅੰਮ੍ਰਿਤਸਰ, (ਅਰੁਣ)- ਹਵਾਈ ਅੱਡਾ ਰੋਡ ਸਥਿਤ ਮੀਰਾਂਕੋਟ ਚੌਕ ਨੇਡ਼ੇ ਕਾਰ ਚਲਾ ਰਹੇ ਇਕ ਪੁਲਸ ਮੁਲਾਜ਼ਮ ਦੀ ਅਣਗਹਿਲੀ ਨਾਲ ਇਕ ਵੱਡਾ ਹਾਦਸਾ ਵਾਪਰਿਆ, ਜਿਸ ਵਿਚ 3 ਕਾਰਾਂ ਦੀ ਟੱਕਰ ਹੋ ਗਈ। ਹੋਂਡਾ ਸਿਟੀ ਕਾਰ ਸਵਾਰ ਸੁਮਿਤ ਮਹਾਜਨ ਨੇ ਦੱਸਿਆ ਕਿ ਵਰਦੀਧਾਰੀ ਉਕਤ ਪੁਲਸ ਮੁਲਾਜ਼ਮ ਜੋ ਕਿ ਲਾਪ੍ਰਵਾਹੀ ਨਾਲ ਕਾਰ ਚਲਾ ਰਿਹਾ ਸੀ, ਦੀ ਅਣਗਹਿਲੀ ਨਾਲ ਇਹ ਹਾਦਸਾ ਵਾਪਰਿਆ, ਜਿਸ ਨਾਲ ਉਸ ਤੋਂ ਇਲਾਵਾ 2 ਹੋਰ ਕਾਰਾਂ ਨੁਕਸਾਨੀਆਂ ਗਈਆਂ। ਰਾਹਗੀਰਾਂ ਦੀ ਮਦਦ ਨਾਲ ਉਕਤ ਪੁਲਸ ਮੁਲਾਜ਼ਮ ਨੂੰ ਥਾਣਾ ਕੰਬੋਅ ਵਿਖੇ ਲਿਜਾਇਆ ਗਿਆ, ਜਿਥੇ ਇੰਸਪੈਕਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਵਿਚ ਰਾਜ਼ੀਨਾਮੇ ਦੀ ਪ੍ਰਕਿਰਿਆ ਚੱਲ ਰਹੀ ਸੀ।
