ਸੀ. ਆਈ. ਏ. ਸਟਾਫ ਨੇ 30 ਕਿੱਲੋ ਪੋਸਤ ਸਮੇਤ ਦੋ ਨੂੰ ਕੀਤਾ ਕਾਬੂ
Friday, Jun 10, 2016 - 03:30 PM (IST)

ਮਲੋਟ (ਜੁਨੇਜਾ)— ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ ਦੀਆਂ ਹਦਾਇਤਾਂ ਤੇ ਨਸ਼ੇ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਗੈਰ ਸਮਾਜੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਲਈ ਗਠਿਤ ਸੀ. ਆਈ. ਏ. ਸਟਾਫ਼ ਵੱਲੋਂ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਪੋਸਤ ਸਮੇਤ ਕਾਬੂ ਕਰ ਲਿਆ ਗਿਆ। ਸੀ. ਆਈ. ਸਟਾਫ਼. ਦੇ ਇੰਚਾਰਜ ਜਸਵੀਰ ਸਿੰਘ ਨੇ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਏ. ਐਸ. ਆਈ. ਸੁਖਚੈਣ ਸਿੰਘ ਨੇ ਸਮੇਤ ਸਟਾਫ਼ ਦੀ ਟੀਮ ਨਾਕਾਬੰਦੀ ਕਰਕੇ ਮਲੋਟ-ਬਠਿੰਡਾ ਨੈਸ਼ਨਲ ਹਾਈਵੇ ਤੇ ਮਾਰਕਫੈਡ ਗਿੱਦੜਬਾਹਾ ਨੇੜੇ ਚੌਰਸਤੇ ਕੋਲ ਨਾਕਾਬੰਦੀ ਕਰਕੇ ਥਰਾਜਵਾਲਾ ਵਾਲੇ ਪਾਸੇ ਤੋਂ ਆ ਰਹੇ ਦੋ ਵਿਅਕੀਆਂ ਨੂੰ ਸ਼ੱਕ ਦੇ ਅਧਾਰ ''ਤੇ ਰੋਕ ਕੇ ਪੁੱਛਗਿੱਛ ਕੀਤੀ। ਜਿਨ੍ਹਾਂ ਦੀ ਸ਼ਨਾਖਤ ਮੰਗਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕਾਉਣੀ, ਗਗਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਾਉਣੀ ਵਜੋਂ ਹੋਈ।
ਪੁਲਸ ਨੇ ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ 15-15 ਕਿੱਲੋ ਪੋਸਤ ਬਰਾਮਦ ਕੀਤਾ। ਦੋਵਾਂ ਦੋਸ਼ੀਆਂ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ। ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਰਾਜਸਥਾਨ ਵਿਚ ਪੋਸਤ ਦੇ ਠੇਕੇ ਬੰਦ ਹੋਣ ਕਰਕੇ 30 ਕਿੱਲੋ ਪੋਸਤ ਦੀ ਰਿਕਵਰੀ ਸਟਾਫ਼ ਦੀ ਅਹਿਮ ਪ੍ਰਾਪਤੀ ਹੈ।