ਪੁਲਸ ਰਿਮਾਂਡ ਦੌਰਾਨ ਹਿਮਾਂਸ਼ੂ ਦਾਨੀਆ ਦੇ ਕਾਤਲਾਂ ਤੋਂ ਪੁਲਸ ਨੇ ਉਗਲਵਾਏ ਕਈ ਰਾਜ਼

08/10/2018 12:32:55 AM

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਪੁਲਸ ਰਿਮਾਂਡ ਦੌਰਾਨ ਹਿਮਾਂਸੂ ਦਾਨੀਆਂ ਦੇ ਕਾਤਲਾਂ ਨੇ ਪੁਲਸ ਦੇ ਸਾਹਮਣੇ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਮੰਨਿਆ ਹੈ। ਤਪਾ ਅਤੇ ਧਨੌਲਾ ਏਰੀਏ ’ਚ ਉਨ੍ਹਾਂ ਨੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਸੀ। ਇਸ ਸਬੰਧੀ ਪੁਲਸ ਨੇ ਮਾਣਯੋਗ ਗੁਰਵੀਰ ਸਿੰਘ ਦੀ ਅਦਾਲਤ ’ਚ ਉਨ੍ਹਾਂ ਨੂੰ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ 5/7/18 ਦੀ ਰਾਤ ਨੂੰ ਬੱਸ ਸਟੈਂਡ ਨਜ਼ਦੀਕ ਸ਼ਰਾਬ ਦੇ ਠੇਕੇਦਾਰ ਹਿਮਾਂਸੂ ਦਾਨੀਆਂ ਪੁੱਤਰ ਸਵਤੰਤਰ ਦਾਨੀਆ ਵਾਸੀ ਬਰਨਾਲਾ ਨੂੰ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਸੀ ਅਤੇ ਕਰੀਬ 5 ਲੱਖ ਰੁ. ਦੀ ਲੁੱਟ ਹੋਈ ਸੀ ਜਿਸ ਦੀ ਤਫਤੀਸ਼ ਦੇ ਸਬੰਧ ’ਚ ਸੁਖਦੇਵ ਸਿੰਘ ਵਿਰਕ ਐੱਸ.ਐੱਸ.ਪੀ. ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਐੱਸ.ਆਈ. ਟੀ. ਵਲੋਂ ਕੀਤੀ ਜਾ ਰਹੀ ਸੀ। ਥਾਣੇ ਦੇ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਨੂੰ ਸੌਰਸ ਨੇ ਇਤਲਾਹ ਦਿੱਤੀ ਸੀ ਕਿ ਸੁਖਪਾਲ ਸਿੰਘ ਪੁੱਤਰ ਦਲ ਸਿੰਘ ਵਾਸੀ ਧਨੌਲਾ, ਕਰਮਜੀਤ ਉਰਫ ਕਰਮਾ ਪੁੱਤਰ ਹਰਬੰਸ ਸਿੰਘ ਵਾਸੀ ਜੈਦ ਪੱਤੀ ਧਨੌਲਾ ਨੇ ਇਕੱਠੇ ਹੋ ਕੇ ਇਹ ਵਾਰਦਾਤ ਕੀਤੀ ਹੈ। 
ਜੋ ਇਸ ਇਤਲਾਹ ਅਤੇ ਤਫਤੀਸ ਦੇ ਤੱਥਾਂ ਦੇ ਆਧਾਰ ’ਤੇ ਸੁਖਪਾਲ ਸਿੰਘ, ਕਰਮਜੀਤ ਉਰਫ ਕਰਮਾ ਵਾਸੀਆਨ ਧਨੌਲਾ ਨੂੰ ਨਾਮਜ਼ਦ ਕਰਕੇ ਮਿਤੀ 4 ਅਗਸਤ 2018 ਨੂੰ ਇੰਚਾਰਜ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਸ ਪਾਰਟੀ ਮੁਕੱਦਮਾ ’ਚ ਗ੍ਰਿਫਤਾਰ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਵਾਰਦਾਤ ’ਚ ਵਰਤਿਆ ਅਸਲਾ 32 ਬੋਰ ਰਿਵਾਲਵਰ ਦੇਸੀ ਸਮੇਤ 3 ਜਿੰਦਾ ਕਾਰਤੂਸ ਤੇ ਇਕ ਖੋਲ ਕਾਰਤੂਸ 32 ਬੋਰ, ਮੋਟਰਸਾਈਕਲ ਅਤੇ ਲੁੱਟੇ ਪੈਸਿਆਂ ’ਚੋਂ 3 ਲੱਖ 5 ਹਜ਼ਾਰ ਰੁਪਏ ਬਰਾਮਦ ਕਰਵਾਏ ਗਏ। ਦੌਰਾਨੇ ਪੁਲਸ ਰਿਮਾਂਡ ਦੋਸ਼ੀਆਨ ਉਕਤਾਨ ਕੋਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ ਜਨ੍ਹਿਾਂ ਨੇ ਦੌਰਾਨੇ ਪੁੱਛਗਿਛ ਦੱਸਿਆ ਕਿ ਮਿਤੀ 28-9-17 ਅਧੀਨ 382,323,34 ਹਿੰਦ ਦੰਡਾਵਲੀ ਥਾਣਾ ਬਰਨਾਲਾ ਦਰਜ ਹੈ। 
ਦੋਸ਼ੀ ਸੁਖਪਾਲ ਸਿੰਘ ਨੇ 16/1/18 ਨੂੰ ਆਪਣੇ ਸਾਥੀ ਜੀਵਨ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਧਨੌਲਾ ਨਾਲ ਮਿਲ ਕੇ ਬਿਜਲੀ ਗਰਿੱਡ ਧਨੌਲਾ ਨੇਡ਼ੇ ਇਕ ਮੋਟਰਸਾਇਕਲ ਸਵਾਰ ਤੋਂ 44 ਹਜ਼ਾਰ ਰੁਪਏ ਨਗਦੀ ਖੋਹੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 14 ਮਿਤੀ 16/1/18 ਅਧੀਨ 379 ਬੀ 34 ਹਿੰਦ ਦੰਡਾਵਲੀ ਥਾਣਾ ਧਨੌਲਾ ਦਰਜ ਹੈ ਇਸ ਤੋਂ ਇਲਾਵਾ ਇਨ੍ਹਾਂ ਦੋਨੋਂ ਦੋਸ਼ੀਆਂ ਨੇ 28/3/18 ਨੂੰ ਬੰਗੇਹਰ ਪੱਤੀ ਧਨੌਲਾ ਤੋਂ ਸ਼ਰਾਬ ਦੇ ਠੇਕੇਦਾਰਾਂ ਤੋਂ 2 ਲੱਖ 50 ਹਜ਼ਾਰ ਰੁਪਏ ਦੀ ਨਗਦੀ ਫਾਇਰ ਕਰਕੇ ਖੋਹੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 34 ਮਿਤੀ 28/3/18 ਅਧੀਨ 307, 392,34 ਹਿੰਦ ਦੰਡਾਵਲੀ 25/54/59 ਅਸਲਾ ਐਕਟ ਥਾਣਾ ਧਨੌਲਾ ਦਰਜ ਹੈ। ਦੌਰਾਨੇ ਤਫਤੀਸ਼ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। 
 


Related News