ਵੋਟਾਂ ਦੇ ਮੱਦੇਨਜ਼ਰ ਮੋਹਾਲੀ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

Monday, Apr 01, 2024 - 05:12 PM (IST)

ਵੋਟਾਂ ਦੇ ਮੱਦੇਨਜ਼ਰ ਮੋਹਾਲੀ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਅੱਜ ਪੁਲਸ ਅਤੇ ਸੀ. ਆਰ. ਪੀ. ਦੀਆਂ ਟੁਕੜੀਆਂ ਨੂੰ ਲੈ ਕੇ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਸੀ. ਆਰ. ਪੀ. ਦੀ ਇੱਕ ਪੂਰੀ ਕੰਪਨੀ ਅਸਿਸਟੈਂਟ ਕਮਾਂਡਰ ਵੀਨਾ ਕੁਮਾਰੀ ਦੀ ਅਗਵਾਈ 'ਚ ਉਨ੍ਹਾਂ ਦੇ ਨਾਲ ਸੀ।

ਇਸ ਮੌਕੇ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਵੋਟਾਂ ਦੇ ਮੱਦੇਨਜ਼ਰ ਇਹ ਇੱਕ ਚੌਕਸੀ ਮੁਹਿੰਮ ਹੈ, ਜਿਸ ਦੇ ਤਹਿਤ ਅੱਜ ਗੁਰਦੁਆਰਾ ਅੰਬ ਸਾਹਿਬ ਤੋਂ ਇਹ ਫਲੈਗ ਮਾਰਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਲੈਗ ਮਾਰਚ ਵਿੱਚ ਫੇਜ਼-8 ਦੇ ਐੱਸ. ਐੱਚ. ਓ., ਫੇਜ਼-11 ਦੇ ਐੱਸ. ਐੱਚ. ਓ. ਅਤੇ ਥਾਣਾ ਸੋਹਾਣਾ ਦੇ ਐੱਸ. ਐੱਚ. ਓ. ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਫਲੈਗ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਫੇਜ਼-9, 10, 11, ਪਿੰਡ ਜਗਤਪੁਰਾ ਵੱਲ ਨੂੰ ਹੁੰਦਾ ਹੋਇਆ ਏਅਰਪੋਰਟ ਰੋਡ ਰਾਹੀਂ ਹੋ ਕੇ ਵਾਪਸ ਇੱਥੇ ਹੀ ਸਮਾਪਤ ਹੋਵੇਗਾ।
 


author

Babita

Content Editor

Related News