ਪੁਲਸ ਨੇ 2 ਨਸ਼ਾ ਤਸਕਰਾਂ ਤੋਂ ਬਰਾਮਦ ਕੀਤੀ ਨਾਜਾਇਜ਼ ਸ਼ਰਾਬ

Thursday, Feb 15, 2018 - 02:58 PM (IST)

ਭੋਗਪੁਰ(ਰਾਣਾ)— ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਭੋਗਪੁਰ ਦੀ ਪੁਲਸ ਵੱਲੋਂ ਇਕ ਨੌਜਵਾਨ ਨੂੰ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਏ. ਐੱਸ. ਆਈ. ਭੁਪਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਰਵੀ ਕੁਮਾਰ ਨਾਂ ਦਾ ਨੌਜਵਾਨ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੇ ਦਿਨ ਉਹ ਪਿੰਡ ਗੇਹਲੜਾ ਨੇੜੇ ਗੰਨੇ ਦੇ ਖੇਤ 'ਚ ਸ਼ਰਾਬ ਰੱਖ ਕੇ ਗਾਹਕਾਂ ਦੇ ਇੰਤਜ਼ਾਰ 'ਚ ਖੜ੍ਹਾ ਸੀ। ਇਸ ਤੋਂ ਬਾਅਦ ਉਕਤ ਸਥਾਨ 'ਤੇ ਏ. ਐੱਸ. ਆਈ. ਨੇ ਆਪਣੇ ਸਾਥੀਆਂ ਸਮੇਤ ਰੇਡ ਮਾਰੀ ਅਤੇ ਉਸ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। ਉਸ ਦੇ ਕੋਲੋਂ 24 ਹਜ਼ਾਰ ਐੱਮ. ਐੱਲ. ਕੈਸ਼ ਵਿਸਕੀ ਬਰਾਮਦ ਕੀਤੀ ਗਈ। ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦੋਸ਼ੀ ਖਿਲਾਫ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਮੁਕੱਦਮਾ ਦਰਜ ਹੈ। 
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਭੁਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਬੀਤੇ ਦਿਨ ਜਦੋਂ ਅੱਡਾ ਜੰਡੀਰ ਮੌਜੂਦ ਸਨ ਤਾਂ ਮੁਖਬਕ ਨੇ ਇਤਲਾਹ ਦਿੱਤੀ ਸੀ ਕਿ ਸੁਰਦਿਰ ਸਿੰਘ ਉਰਫ ਸ਼ਿੰਦਾ ਪੁੱਤਰ ਹਰਜਿੰਦਰ ਸਿੰਘ ਵਾਸੀ ਬਾਗਪੁਰ ਸਤੋਰ ਥਾਣਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਆਪਣੀ ਸਵਿੱਫਟ ਕਾਰ 'ਤੇ ਫਰਜ਼ੀ ਨੰਬਰ ਦੀ ਪਲੇਟ ਲਗਾ ਕੇ ਕਾਰ 'ਚ ਭਾਰੀ ਮਾਤਰਾ 'ਚ ਠੇਕਾ ਸ਼ਰਾਬ ਦੇਸੀ ਨਾਜਾਇਜ਼ ਢੰਗ ਨਾਲ ਸਮੱਗਲਿੰਗ ਕਰਦਾ ਹੈ। ਉਹ ਆਪਣੀ ਕਾਰ 'ਤੇ ਸ਼ਰਾਬ ਵੇਚਣ ਲਈ ਭੋਗਪੁਰ ਵੱਲ ਆ ਰਿਹਾ ਸੀ ਕਿ ਨਾਕਾਬੰਦੀ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲੋ 2,25000/ਐੱਮ. ਐੱਲ. ਕੈਸ਼ ਵਿਸਕੀ ਬਰਾਮਦ ਕੀਤੀ ਗਈ ਅਤੇ ਕਾਰ ਵੀ ਬਰਾਮਦ ਕੀਤੀ ਗਈ ਹੈ। ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।  


Related News