ਨੌਜਵਾਨ ''ਤੇ ਭਰੋਸਾ ਕਰਨਾ ਲੜਕੀ ਨੂੰ ਪਿਆ ਭਾਰੀ, ਹੋਇਆ ਉਹ ਜੋ ਕਦੇ ਸੋਚਿਆ ਨਾ ਸੀ

Tuesday, Jul 04, 2017 - 01:38 PM (IST)

ਨੂਰਪੁਰਬੇਦੀ (ਭੰਡਾਰੀ)- ਪੁਲਸ ਨੇ ਇਕ 19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਇਕ ਨੌਜਵਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਬਲਾਕ ਦੇ ਇਕ ਪਿੰਡ ਦੀ ਲੜਕੀ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਕੁਝ ਦਿਨ ਪਹਿਲਾਂ ਸਵੇਰੇ 11 ਵਜੇ ਜਦੋਂ ਮੈਂ ਨੂਰਪੁਰਬੇਦੀ ਤਹਿਸੀਲ ਤੋਂ ਜ਼ਮੀਨ ਦੀ ਫਰਦ ਲੈ ਕੇ ਘਰ ਜਾਣ ਲਈ ਸੜਕ 'ਤੇ ਪਹੁੰਚੀ ਤਾਂ ਚਿੱਟੇ ਰੰਗ ਦੀ ਸਵਿਫਟ ਕਾਰ 'ਚ ਬੈਠੇ ਮਨੀ ਪੁੱਤਰ ਰਾਧੇ ਸ਼ਾਮ ਵਾਸੀ ਝਾਂਡੀਆਂ ਕਲਾਂ, ਜਿਸ ਨੂੰ ਮੈਂ ਪਹਿਲਾਂ ਹੀ ਜਾਣਦੀ ਸੀ, ਨੇ ਮੈਨੂੰ ਨੂਰਪੁਰਬੇਦੀ ਬੱਸ ਸਟੈਂਡ ਤੱਕ ਲਿਫਟ ਦੇਣ ਲਈ ਕਿਹਾ। ਕਾਰ 'ਚ ਸਵਾਰ 2 ਹੋਰ ਨੌਜਵਾਨ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ, ਉਹ ਕਾਰ 'ਚੋਂ ਉਤਰ ਗਏ ਤੇ ਮੈਂ ਮਨੀ ਨਾਲ ਚੱਲ ਪਈ ਪਰ ਮਨੀ ਮੈਨੂੰ ਬੱਸ ਸਟੈਂਡ 'ਤੇ ਉਤਾਰਨ ਦੀ ਬਜਾਏ ਪੱਤਣ ਮਾਰਗ 'ਤੇ ਇਕ ਖਾਲੀ ਕਮਰੇ 'ਚ ਲੈ ਗਿਆ ਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਥੋਂ ਕਿਸੇ ਤਰ੍ਹਾਂ ਬਚ ਕੇ ਘਰ ਪਹੁੰਚੀ ਤੇ ਸਾਰੀ ਘਟਨਾ ਆਪਣੇ ਚਾਚੇ ਤੇ ਮਾਂ ਨੂੰ ਦੱਸੀ। ਉਸ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਨੇ ਮੇਰੀ ਕੋਈ ਫੋਟੋ ਲਈ ਹੋਵੇਗੀ ਜਾਂ ਕੋਈ ਵੀਡੀਓ ਵੀ ਬਣਾਈ ਹੋਵੇਗੀ। ਪੁਲਸ ਨੇ ਨੌਜਵਾਨ ਮਨੀ ਪੁੱਤਰ ਰਾਧੇ ਸ਼ਾਮ ਵਾਸੀ ਝਾਂਡੀਆਂ ਕਲਾਂ, ਥਾਣਾ ਨੂਰਪੁਰਬੇਦੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News