ਬੱਚੇ ਨੇ ਸਕੂਲ ''ਚ ਚਲਾਇਆ ਬੰਬ ਤਾਂ ਅਧਿਆਪਕ ਨੇ ਮਾਰ''ਤਾ ਥੱਪੜ, ਫਿਰ ਜੋ ਹੋਇਆ...

Sunday, Nov 03, 2024 - 05:54 AM (IST)

ਬੱਚੇ ਨੇ ਸਕੂਲ ''ਚ ਚਲਾਇਆ ਬੰਬ ਤਾਂ ਅਧਿਆਪਕ ਨੇ ਮਾਰ''ਤਾ ਥੱਪੜ, ਫਿਰ ਜੋ ਹੋਇਆ...

ਮੁੱਲਾਪੁਰ ਦਾਖਾ (ਕਾਲੀਆ) - ਅੱਜ ਕੱਲ ਦੇ ਬੱਚਿਆਂ ’ਚ ਸਹਿਣਸ਼ੀਲਤਾ ਇਸ ਕਦਰ ਖਤਮ ਹੋ ਗਈ ਹੈ ਕਿ ਜੇਕਰ ਅਧਿਆਪਕ ਬੱਚੇ ਨੂੰ ਝਿੜਕਦਾ ਹੈ ਤਾਂ ਬੱਚਾ ਅੱਗੋਂ 20 ਸਵਾਲ ਕਰਦਾ ਹੈ ਅਤੇ ਜੇਕਰ ਅਧਿਆਪਕ ਉਸ ਦੀ ਕੁੱਟ-ਮਾਰ ਕਰ ਦਿੰਦਾ ਹੈ ਤਾਂ ਉਹ ਫਿਨਾਇਲ ਪੀ ਜਾਂਦਾ ਹੈ। ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹਲਕਾ ਦਾਖਾ ਦੇ ਇਕ ਸਰਕਾਰੀ ਸਕੂਲ ਦਾ, ਜਿੱਥੇ 12ਵੀਂ ਜਮਾਤ ਦਾ ਇਕ ਵਿਦਿਆਰਥੀ ਸ਼ਰਾਰਤਾਂ ਕਰਦਾ ਸੀ ਅਤੇ ਸਕੂਲ ਦਾ ਡਸਿਪਲਿਨ ਭੰਗ ਕਰ ਕੇ ਬੰਬ ਚਲਾ ਰਿਹਾ ਸੀ ਤਾਂ ਇਕ ਅਧਿਆਪਕ ਵੱਲੋਂ ਅਜਿਹਾ ਨਾ ਕਰਨ ’ਤੇ ਅਧਿਆਪਕਾਂ ਨਾਲ ਤੂੰ-ਤੂੰ, ਮੈਂ-ਮੈਂ ’ਤੇ ਉੱਤਰ ਆਇਆ। 

ਇਕ ਅਧਿਆਪਕ ਨੇ ਉਸ ਦੇ ਥੱਪੜ ਜੜ ਦਿੱਤਾ। ਬਸ ਫਿਰ ਕੀ ਸੀ ਬੱਚਾ ਪਿੰਡ ਜਾ ਕੇ ਇਕ ਦੁਕਾਨ ਤੋਂ ਫਿਨਾਇਲ ਦੀ ਸ਼ੀਸ਼ੀ ਲੈ ਆਇਆ ਅਤੇ ਗੁੱਸੇ ’ਚ ਆ ਕੇ ਉਸ ਨੇ ਨਿਗਲ ਲਈ। ਉਸ ਦੇ ਸਾਥੀਆਂ ਨੇ ਉਸ ਨੂੰ ਪਹਿਲਾਂ ਸੁਧਾਰ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਬੱਚੇ ਦੀ ਹਾਲਤ ਹੁਣ ਬਿਲਕੁਲ ਠੀਕ ਹੈ ਅਤੇ ਆਪਣੇ ਘਰ ’ਚ ਹੈ ਅਤੇ ਉਸ ਨੇ ਆਪਣੀ ਗਲਤੀ ਮਹਿਸੂਸ ਕਰਦਿਆਂ ਲਿਖਤੀ ਸਮਝੌਤਾ ਵੀ ਕਰ ਲਿਆ ਕਿ ਮੇਰੀ ਅਧਿਆਪਕ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੈ। ਇਸ ਦੀ ਚਰਚਾ ਇਲਾਕੇ ’ਚ ਖੂਬ ਚੱਲ ਰਹੀ ਹੈ।


author

Inder Prajapati

Content Editor

Related News