ਪ੍ਰੇਮਿਕਾ ਦੇ ਪਰਿਵਾਰ ਨੇ ਪ੍ਰੇਮੀ ਨੂੰ ਘਰ ਸੱਦ ਗੁੱਟ 'ਤੇ ਬੰਨ੍ਹਵਾ ਦਿੱਤੀ ਰੱਖੜੀ, ਫਿਰ ਜੋ ਹੋਇਆ...

Monday, Nov 04, 2024 - 02:25 PM (IST)

ਪ੍ਰੇਮਿਕਾ ਦੇ ਪਰਿਵਾਰ ਨੇ ਪ੍ਰੇਮੀ ਨੂੰ ਘਰ ਸੱਦ ਗੁੱਟ 'ਤੇ ਬੰਨ੍ਹਵਾ ਦਿੱਤੀ ਰੱਖੜੀ, ਫਿਰ ਜੋ ਹੋਇਆ...

ਜਲੰਧਰ- ਜਲੰਧਰ ਵਿਚ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਾਹਿਲ (18) ਵਾਸੀ ਗੜ੍ਹਾ ਵਜੋਂ ਹੋਈ ਹੈ। ਨੌਜਵਾਨ ਆਪਣੀ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਉਸ ਦੇ ਬਾਅਦ ਉਸ ਕੋਲੋਂ ਰੱਖੜੀ ਬੰਨ੍ਹਵਾਏ ਜਾਣ ਤੋਂ ਪਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਇਸ ਮਾਮਲੇ ਵਿਚ ਥਾਣਾ ਨੰਬਰ-7 ਦੀ ਪੁਲਸ ਨੇ ਨੌਜਵਾਨ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਅਜੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। 

ਇਸ ਮਾਮਲੇ ਵਿੱਚ ਪੁਲਸ ਨੇ ਫਗਵਾੜੀ ਮੁਹੱਲਾ ਵਾਸੀ ਸ਼ੈਂਟੀ ਪ੍ਰੇਮਿਕਾ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ-7 ਦੇ ਐੱਸ. ਐੱਚ. ਓ. ਅਨੂ ਪਾਲਿਆਲ ਨੇ ਕਿਹਾ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਾਹਿਲ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਸਾਹਿਲ ਨਾਲ ਲੜਾਈ ਤੋਂ ਬਾਅਦ ਜਦੋਂ ਉਸ ਦੇ ਹੱਥ 'ਤੇ ਉਸ ਦੀ ਪ੍ਰੇਮਿਕਾ ਨੇ ਰੱਖੜੀ ਨੂੰ ਬੰਨ੍ਹਿਆ ਤਾਂ ਇਸ ਕਾਰਨ ਉਹ ਕਾਫ਼ੀ ਪਰੇਸ਼ਾਨ ਹੋ ਗਿਆ ਸੀ, ਜਿਸ ਕਾਰਨ ਉਸ ਨੇ ਬੀਤੇ ਦਿਨ ਇਹ ਕਦਮ ਚੁੱਕਿਆ। ਪੁਲਸ ਵੱਲੋਂ ਦਰਜ ਕੀਤੀ ਗਈ ਐੱਫ਼. ਆਈ. ਆਰ. ਮੁਤਾਬਕ ਉਸ ਦੇ ਪਿਤਾ ਹੈੱਪੀ ਨੇ ਕਿਹਾ ਕਿ ਉਹ ਟੈਕਸੀ ਚਲਾਉਂਦੇ ਹਨ। ਬੇਟਾ ਸਾਹਿਲ ਆਪਣੀ ਦਾਦੀ ਕੋਲ ਰਹਿੰਦਾ ਸੀ। ਉਥੋਂ ਉਹ ਮੋਬਾਇਲ ਰਿਪੇਅਰਿੰਗ ਦਾ ਕੰਮ ਸਿੱਖਣ ਜਾਂਦਾ ਸੀ। ਮਹਿਲਾ ਮਿੱਤਰ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਫੋਮ ਕਰਕੇ ਆਪਣੇ ਮੁਹੱਲੇ ਵਿਚ ਬੁਲਾਇਆ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਬਾਰੇ ਸਾਹਿਲ ਨੇ ਆਪਣੇ ਪਿਤਾ ਹੈੱਪੀ ਨੂੰ ਦੱਸਿਆ ਸੀ। 

ਇਹ ਵੀ ਪੜ੍ਹੋ-  ਅੱਜ ਤੋਂ ਬਦਲ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਕੀ ਹੈ ਸਕੂਲਾਂ ਦੇ ਖੁੱਲ੍ਹਣ ਦੀ ਨਵੀਂ Timing

ਪਿਤਾ ਮੁਆਫ਼ੀ ਮੰਗ ਸਾਹਿਲ ਲੈ ਗਏ ਸਨ ਘਰ 
ਜਿਸ ਤੋਂ ਬਾਅਦ ਉਸ ਦੇ ਪਿਤਾ ਹੈੱਪੀ ਮੌਕੇ 'ਤੇ ਪਹੁੰਚੇ ਤਾਂ ਸ਼ੈਂਟੀ ਅਤੇ ਉਸ ਦੇ ਸਾਥੀ ਸਾਹਿਲ ਨੂੰ ਆਪਣੇ ਨਾਲ ਲੈ ਕੇ ਉਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਸਾਹਿਲ ਦੀ ਫਿਰ ਕੁੱਟਮਾਰ ਕੀਤੀ ਗਈ। ਜਦੋਂ ਕਿਸੇ ਤਰ੍ਹਾਂ ਸ਼ੈਂਟੀ ਦਾ ਪਤਾ ਲਗਾ ਕੇ ਹੈੱਪੀ ਉਥੇ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਸਾਹਿਲ ਦੀ ਮਹਿਲਾ ਮਿੱਤਰ ਸ਼ੈਂਟੀ ਸਾਹਿਲ ਦੇ ਗੁੱਟ 'ਤੇ ਰੱਖੜੀ ਬੰਨ੍ਹ ਰਹੀ ਸੀ। ਉਸ ਦੇ ਪਿਤਾ ਕਿਸੇ ਤਰ੍ਹਾਂ ਮੁਆਫ਼ੀ ਮੰਗ ਕੇ ਸਾਹਿਲ ਨੂੰ ਘਰ ਲੈ ਆਏ ਪਰ ਇਸ ਤੋਂ ਪਰੇਸ਼ਾਨ ਹੋ ਕੇ ਸਾਹਿਲ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਹੈ।

ਇਹ ਵੀ ਪੜ੍ਹੋ- ਜਲੰਧਰ: ਹਾਦਸੇ 'ਚ ਮਰੇ ਪਿਓ-ਪੁੱਤ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ


author

shivani attri

Content Editor

Related News