ਪੰਜਾਬ ਵਿਚ ਬੇਖੌਫ਼ ਲੁਟੇਰੇ, ਚਿੱਟੇ ਦਿਨ ਨੌਜਵਾਨ ਨੂੰ ਲੁੱਟਿਆ

Friday, Oct 25, 2024 - 02:26 PM (IST)

ਪੰਜਾਬ ਵਿਚ ਬੇਖੌਫ਼ ਲੁਟੇਰੇ, ਚਿੱਟੇ ਦਿਨ ਨੌਜਵਾਨ ਨੂੰ ਲੁੱਟਿਆ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਅੰਦਰ ਨਿੱਤ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਨ ਕਾਰਣ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੰਦੀਪ ਮਸੀਹ ਪੁੱਤਰ ਸੋਹਣ ਮਸੀਹ ਵਾਸੀ ਪਿੰਡ ਭੋਪਰ ਸੈਦਾ ਥਾਣਾ ਸਦਰ ਗੁਰਦਾਸਪੁਰ  ਨੇ ਪੁਲਸ ਥਾਣਾ ਬਹਿਰਾਮਪੁਰ ਵਿਖੇ ਲਿਖਤੀ ਦਰਖਾਸਤ ਵਿਚ ਦੱਸਿਆ ਕਿ ਮੈਂ  ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਅੱਜ ਕਰੀਬ 1 ਤੋਂ 2 ਵਜੇ ਦਿਨ ਨੂੰ ਉਹ ਆਪਣੀ ਭਰਜਾਈ ਨੂੰ ਉਸਦੇ ਪੇਕੇ ਪਿੰਡ ਝਬਕਰਾ ਵਿਖੇ ਛੱਡ ਕੇ ਵਾਪਸ ਗੁਰਦਾਸਪੁਰ ਸਾਈਡ ਨੂੰ ਜਾ ਰਿਹਾ ਸੀ। 

ਇਸ ਦੌਰਾਨ ਜਦੋਂ ਉਹ ਪਿੰਡ ਜੋਗਰ ਮੋੜ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਤਿੰਨ ਮੋਨੇ ਨੌਜਵਾਨ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਅਤੇ ਮੇਰੀ ਜੇਬ੍ਹ ਵਿਚੋਂ ਜ਼ਬਰਦਸਤੀ ਮੋਬਾਈਲ ਅਤੇ 2000 ਰੁਪਏ ਦੀ ਨਗਦੀ ਕੱਢ ਲਈ। ਇਸ 'ਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਕਤ ਲੁਟੇਰੇ ਪਿੰਡ ਬਾਹਮਣੀ ਵੱਲ ਨੂੰ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਅੰਦਰ ਨਿਤ ਦਿਨ ਹੋ ਰਹੀਆਂ ਚੋਰੀ ਦੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਲਾਕੇ ਅੰਦਰ ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਨਿੱਤ ਦਿਨ ਲੁੱਟ ਖੋਹ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ। 


author

Gurminder Singh

Content Editor

Related News