ਸਰਬੀਆ ਭੇਜਣ ਦੇ ਨਾਂ ''ਤੇ ਲੈ ਲਏ ਲੱਖਾਂ ਰੁਪਏ, ਫ਼ਿਰ ਨਾ ਭੇਜਿਆ ਵਿਦੇਸ਼ ਤੇ ਨਾ ਮੋੜੇ ਪੈਸੇ
Saturday, Oct 26, 2024 - 03:06 AM (IST)

ਜਲੰਧਰ (ਰਮਨ)- ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟ੍ਰੇਵਲ ਏਜੰਟ ਦੇ ਖਿਲਾਫ ਥਾਣਾ ਨੰ. 2 ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੀ ਪਛਾਣ ਸ਼ਿਵਨਗਰ ਨਿਵਾਸੀ ਸੰਜੇ ਕੁਮਾਰ ਵਜੋਂ ਹੋਈ ਹੈ। ਪੁਲਸ ਨੇ ਪੀੜਤ ਵੱਲੋਂ ਧੋਖਾਧੜੀ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਕਰਾਰ ਖਾਂ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਸੰਜੇ ਕੁਮਾਰ ਨੂੰ ਸਰਬੀਆ ਜਾਣ ਲਈ ਫਾਈਲ ਦਿੱਤੀ ਸੀ। ਇਸ ਲਈ ਉਸ ਨੇ 2.5 ਲੱਖ ਰੁਪਏ ਫੀਸ ਵਜੋਂ ਵੀ ਜਮ੍ਹਾ ਕਰਵਾਏ ਸਨ। ਇਸ ਤੋਂ ਬਾਅਦ ਵੀ ਮੁਲਜ਼ਮ ਨੇ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਮੋੜੇ।
ਇਹ ਵੀ ਪੜ੍ਹੋ- ਬਾਬਾ ਸਿੱਦਕੀ ਕਤ.ਲ ਕਾਂ.ਡ ਦਾ ਪੰਜਾਬ ਕੁਨੈਕਸ਼ਨ ਆਇਆ ਸਾਹਮਣੇ, ਪੁਲਸ ਨੇ ਸਹੁਰੇ ਘਰੋਂ ਚੁੱਕ ਲਿਆ 'ਸੁਜੀਤ'
ਜਦੋਂ ਸੰਜੇ ਨੂੰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਟਾਲਮਟੋਲ ਕਰਨ ਲੱਗਾ। ਉਸ ਦੇ ਦਫਤਰ ਕਈ ਵਾਰ ਗਏ ਪਰ ਹਰ ਵਾਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਕਤ ਏਜੰਟ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਏਜੰਟ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- 'ਕਾਲ਼' ਬਣ ਕੇ ਆਈ ਮਾਰੂਤੀ ਨੇ ਕਈ ਲੋਕਾਂ ਨੂੰ ਕੁਚਲਿਆ, ASI ਸਣੇ 3 ਦੀ ਹੋਈ ਮੌ.ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e