ਬਹਿਬਲ ਕਲਾਂ ਗੋਲੀਕਾਂਡ : 35 ਦੇ ਕਰੀਬ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕਰੇਗੀ SIT
Tuesday, Jan 29, 2019 - 10:53 AM (IST)
ਫਰੀਦਕੋਟ (ਜਗਤਾਰ) - ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਵਲੋਂ ਅੱਜ ਫਰੀਦਕੋਟ ਦੇ ਐੱਸ.ਆਈ.ਟੀ. ਕੈਂਪਸ 'ਚ 35 ਦੇ ਕਰੀਬ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਹ ਬਿਆਨ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਦਰਜ ਕੀਤੇ ਜਾਣਗੇ ਜੋ 14 ਅਕਤੂਬਰ 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਪ੍ਰਦਰਸ਼ਨ ਸਥਾਨ 'ਤੇ ਮੌਕੇ 'ਤੇ ਤਾਇਨਾਤ ਸਨ। ਇਸ ਤੋਂ ਇਲਾਵਾ ਐੱਸ.ਆਈ.ਟੀ ਵਲੋਂ 4 ਪੁਲਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਚੰਡੀਗੜ੍ਹ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ 'ਚੋਂ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰਕੇ 4 ਫਰਵਰੀ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਾਬਕਾ ਐੱਸ. ਐੱਚ. ਓ. ਅਮਰਜੀਤ ਕੁਲਾਰ ਦੇ ਘਰ ਵੀ ਐੱਸ. ਆਈ. ਟੀ. ਵਲੋਂ ਰੇਡ ਕੀਤੀ ਗਈ ਸੀ ਪਰ ਉਹ ਘਰ ਨਹੀਂ ਸਨ। ਬਾਕੀ ਦੋ ਅਧਿਕਾਰੀ, ਜਿਨ੍ਹਾਂ ਵਲੋਂ ਫ਼ਰੀਦਕੋਟ ਸੈਸ਼ਨ ਕੋਰਟ 'ਚ ਅਗਾਮੀ ਜ਼ਮਾਨਤ ਦੀ ਅਰਜੀ ਲਗਾਈ ਗਈ ਹੈ, ਨੂੰ ਵੀ ਕੋਰਟ ਨੇ ਇੱਕ ਦਿਨ ਦਾ ਨੋਟਿਸ ਜਾਰੀ ਕੀਤਾ ਹੈ।
