ਪੰਜਾਬ ’ਚ ਜੀ-20 ਬੈਠਕ ਤੋਂ ਪਹਿਲਾਂ ਪੁਲਸ ਨੇ ਵਧਾਈ ਚੌਕਸੀ, ਗੁਆਂਢੀ ਰਾਜਾਂ ਦੀਆਂ ਗੱਡੀਆਂ ’ਤੇ ਰੱਖੀ ਜਾ ਰਹੀ ਨਜ਼ਰ

Tuesday, Feb 14, 2023 - 01:52 PM (IST)

ਪੰਜਾਬ ’ਚ ਜੀ-20 ਬੈਠਕ ਤੋਂ ਪਹਿਲਾਂ ਪੁਲਸ ਨੇ ਵਧਾਈ ਚੌਕਸੀ, ਗੁਆਂਢੀ ਰਾਜਾਂ ਦੀਆਂ ਗੱਡੀਆਂ ’ਤੇ ਰੱਖੀ ਜਾ ਰਹੀ ਨਜ਼ਰ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਵਿਚ ਅਗਲੇ ਮਹੀਨੇ ਹੋਣ ਜਾ ਰਹੀ ਜੀ - 20 ਬੈਠਕ ਨੂੰ ਲੈ ਕੇ ਪੰਜਾਬ ਪੁਲਸ ਨੇ ਪੂਰੇ ਸੂਬੇ ’ਚ ਚੌਕਸੀ ਵਧਾ ਦਿੱਤੀ ਹੈ। ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਹੋਣ ਕਾਰਨ ਇਹ ਪ੍ਰਬੰਧ ਸੁਰੱਖਿਆ ਦੀ ਨਜ਼ਰ ਨਾਲ ਕਾਫ਼ੀ ਸੰਵੇਦਨਸ਼ੀਲ ਹਨ। ਅੰਤਰਰਾਸ਼ਟਰੀ ਸੀਮਾ ਦੇ ਨਜ਼ਦੀਕ ਹੋਣ ਕਾਰਣ ਵੀ ਇਸ ਮਾਮਲੇ ਵਿਚ ਹੁਣੇ ਤੋਂ ਸੁਰੱਖਿਆ ਵਿਵਸਥਾ ਨੂੰ ਚਾਕ-ਚੌਬੰਦ ਕੀਤਾ ਜਾਣ ਲੱਗਾ ਹੈ। ਖੁਫ਼ੀਆ ਏਜੰਸੀਆਂ ਵਲੋਂ ਵੀ ਪੰਜਾਬ ਪੁਲਸ ਨੂੰ ਕੁੱਝ ਸੂਚਨਾਵਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਤੋਂ ਬਾਅਦ ਨਾ ਸਿਰਫ਼ ਰਾਜ ਦੇ ਸ਼ਹਿਰਾਂ ’ਚ, ਸਗੋਂ ਗੁਆਂਢੀ ਰਾਜਾਂ, ਖਾਸ ਕਰਕੇ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ਵਿਚ ਦਾਖਲ ਹੋਣ ਵਾਲੀਆਂ ਗੱਡੀਆਂ ਅਤੇ ਲੋਕਾਂ ਦੀ ਖਾਸ ਨਿਗਰਾਨੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨਿੱਜੀ ਟ੍ਰਾਂਸਪੋਰਟ ਮਾਫੀਆ ਨੂੰ ਲਾਭ ਪਹੁੰਚਾਉਣ ਲਈ ਰੋਡਵੇਜ਼ ਨੂੰ ਪਹੁੰਚਾ ਰਹੀ ਨੁਕਸਾਨ : ਅਸ਼ਵਨੀ ਸ਼ਰਮਾ

ਖੁਫੀਆ ਏਜੰਸੀਆਂ ਵਲੋਂ ਸੰਭਾਵਨਾ ਜਤਾਈ ਗਈ ਹੈ ਕਿ ਅਹਿਮ ਪ੍ਰਬੰਧ ਦੇ ਮੱਦੇਨਜ਼ਰ ਦੁਸ਼ਮਣ ਦੇਸ਼ ਵਲੋਂ ਅੱਤਵਾਦੀ ਸਾਜਿਸ਼ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ, ਇਸ ਲਈ ਵਾਧੂ ਸੁਰੱਖਿਆ ਅਤੇ ਚੌਕਸੀ ਵਰਤੀ ਜਾਵੇ।
ਪੁਲਸ ਵਲੋਂ ਨਾ ਸਿਰਫ਼ ਅੱਤਵਾਦੀ ਗਰੁੱਪਾਂ, ਸਗੋਂ ਗੈਂਗਸਟਰਾਂ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਆਧਾਰ ’ਤੇ ਵੀ ਸੁਰੱਖਿਆ ਦਾ ਪਲਾਨ ਤਿਆਰ ਕੀਤਾ ਗਿਆ ਹੈ। ਧਿਆਨ ਰਹੇ ਕਿ ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਪੁਲਸ ਵਲੋਂ ਵੱਖ ਵੱਖ ਅੱਤਵਾਦੀ ਵਾਰਦਾਤਾਂ ਦੀ ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆ ਚੁੱਕੇ ਹਨ ਕਿ ਅੱਤਵਾਦੀ ਸੰਗਠਨ ਅਤੇ ਗੈਂਗਸਟਰ ਹਮਲਿਆਂ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਨਬਾਲਿਗਾਂ ਦੀ ਵਰਤੋਂ ਕਰਨ ਲੱਗੇ ਹਨ, ਇਸ ਲਈ ਸੁਰੱਖਿਆ ਦੀ ਨਜ਼ਰ ਤੋਂ ਇਸ ਸੱਚਾਈ ਨੂੰ ਵੀ ਧਿਆਨ ਵਿਚ ਰੱਖਦਿਆਂ ਚੌਕਸੀ ਵਰਤਣ ਦੀ ਤਾਕੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News