ਲੋਕਾਂ ਨੂੰ ਘਰਾਂ ’ਚ ਰੱਖਣ ਲਈ ਪੁਲਸ ਨੇ ਚੁੱਕਿਆ ਸਖਤ ਕਦਮ, ਇੰਝ ਰੱਖੀ ਜਾਵੇਗੀ ਨਿਗਰਾਨੀ
Friday, Apr 03, 2020 - 06:03 PM (IST)

ਹੁਸ਼ਿਆਰਪੁਰ (ਅਮਰੀਕ): ਪੰਜਾਬ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਕਰਫਿਊ ਕਾਰਨ ਪੂਰੇ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ ਫਿਰ ਵੀ ਆਮ ਲੋਕ ਘੁੰਮਣ ’ਚ ਘੱਟ ਨਹੀਂ ਰਹੇ। ਇਸ ਲਈ ਹੁਸ਼ਿਆਰਪੁਰ ’ਚ ਪੁਲਸ ਵਲੋਂ ਇਕ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਨੱਥ ਪਾਉਣ ਲਈ ਡਰੋਨ ਦਾ ਸਹਾਰਾ ਲੈ ਕੇ ਲੋਕਾਂ ’ਤੇ ਪਰਚੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋਕੋਰੋਨਾ ਮੁਸੀਬਤ ’ਚ ਲੋਕਾਂ ਦੀ ਮਦਦ ਲਈ ਅੱਗੇ ਆਏ ਚੀਮਾ ਤੇ ਬਲਬੀਰ, ਮੁੜ ਬਣੇ ਡਾਕਟਰ
ਜਾਣਕਾਰੀ ਮੁਤਾਬਕ ਮਾਡਲ ਟਾਊਨ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਸਾਡੀ ਪੁਲਸ ਪਾਰਟੀ ਹੂਟਰ ਮਾਰਦੀ ਜਾਂ ਬਾਈਕ ’ਤੇ ਇਨ੍ਹਾਂ ਲੋਕਾਂ ਨੂੰ ਅੰਦਰ ਰਹਿਣ ਲਈ ਕਹਿੰਦੀ ਹੈ ਤਾਂ ਉਸ ਸਮੇਂ ਇਹ ਲੋਕ ਅੰਦਰ ਚਲੇ ਜਾਂਦੇ ਹਨ ਪਰ ਉਸ ਤੋਂ ਪਿੱਛੋਂ ਕੁਝ ਸਮੇਂ ਬਾਅਦ ਇਹ ਲੋਕ ਸੜਕਾਂ ’ਤੇ ਆ ਜਾਂਦੇ ਹਨ। ਹੁਸ਼ਿਆਰਪੁਰ ਪੁਲਸ ਨੇ ਇਹ ਡਰੋਨ ਸਿਸਟਮ ਕਰਕੇ ਲੋਕਾਂ ’ਤੇ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪਰ ਪੁਲਸ ਦਾ ਮਕਸਦ ਪਰਚੇ ਦੇਣਾ ਨਹੀਂ ਇਨ੍ਹਾਂ ਲੋਕਾਂ ਨੂੰ ਜਾਗਰੂਕ ਕਰਕੇ ਡਰ ਪੈਦਾ ਕਰਨਾ ਹੈ ਤਾਂ ਜੋ ਇਹ ਲੋਕ ਇਸ ਬੀਮਾਰੀ ਤੋਂ ਬਚ ਸਕਣ ਤੇ ਆਪਣੇ ਘਰਾਂ ’ਚ ਰਹਿਣ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ’ਚ ਕੁੱਲ 47 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ’ਚੋਂ 5 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ਹੁਣ ਜੇਲਾਂ ’ਚ ਤਬਦੀਲ ਹੋਣਗੇ ਸੰਗਰੂਰ ਦੇ ਇਹ ਸਕੂਲ