ਪੁਲਸ ਨੇ ਚਲਾਈ ਪੂਰਾ ਦਿਨ ਚੈਕਿੰਗ ਮੁਹਿੰਮ, ਸ਼ੱਕੀ ਵਿਅਕਤੀਆਂ ਤੋਂ ਕੀਤੀ ਪੁੱਛਗਿੱਛ

06/13/2018 1:41:43 PM

ਕਪੂਰਥਲਾ (ਭੂਸ਼ਣ)— ਬੀਤੇ ਕੁਝ ਦਿਨਾਂ ਦੇ ਦੌਰਾਨ ਸ਼ਹਿਰ 'ਚ ਅਪਰਾਧਿਕ ਵਾਰਦਾਤਾਂ ਦਾ ਲਗਾਤਾਰ ਵੱਧ ਰਹੇ ਗਰਾਫ ਨੂੰ ਦੇਖਦੇ ਹੋਏ ਹਰਕਤ 'ਚ ਆਈ ਕਪੂਰਥਲਾ ਪੁਲਸ ਨੇ ਮੰਗਲਵਾਰ ਨੂੰ ਪੂਰੇ ਐਕਸ਼ਨ 'ਚ ਆਉਂਦੇ ਹੋਏ ਜਿੱਥੇ ਡੀ. ਐੱਸ. ਪੀ. ਰੈਂਕ ਦੇ 2 ਸੀਨੀਅਰ ਅਫਸਰਾਂ ਦੀ ਅਗਵਾਈ 'ਚ ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰਦੇ ਹੋਏ ਵੱਡੇ ਪੱਧਰ 'ਤੇ ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਲਈ ਰਾਊਂਡਅਪ ਕੀਤਾ, ਉਥੇ ਹੀ ਇਸ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਵਾਹਨਾਂ ਦੀ ਤਲਾਸ਼ੀ ਲਈ ਗਈ।  

PunjabKesari
ਸ਼ਹਿਰ ਦੇ ਪ੍ਰਮੁੱਖ ਪੁਆਇੰਟਾਂ 'ਤੇ ਲਾਏ ਨਾਕੇ : ਸ਼ਹਿਰ 'ਚ ਸਮਾਜ ਵਿਰੋਧੀ ਅਨਸਰਾਂ ਦੀ ਧਰ ਪਕੜ ਲਈ ਹਰਕਤ ਵਿਚ ਆਈ ਕਪੂਰਥਲਾ ਪੁਲਸ ਨੇ ਆਪਣੇ 100 ਪੁਲਸ ਕਰਮਚਾਰੀਆਂ ਨਾਲ ਮੰਗਲਵਾਰ ਦੀ ਸਵੇਰੇ 10 ਵਜੇ ਹੀ ਸ਼ਹਿਰ ਦੇ ਸਾਰੇ ਪ੍ਰਮੁੱਖ ਪੁਆਇੰਟਾਂ (ਨਾਕਿਆਂ) ਮਾਲ ਰੋਡ, ਕਚਹਿਰੀ ਚੌਕ, ਸੁਲਤਾਨਪੁਰ ਲੋਧੀ ਮਾਰਗ, ਜਲੰਧਰ ਮਾਰਗ, ਡੀ. ਸੀ. ਚੌਕ, ਕਾਜਲੀ ਮਾਰਗ ਅਤੇ ਮਾਡਲ ਟਾਊਨ ਖੇਤਰ 'ਚ ਬੈਰੀਗੇਟਸ ਲਗਾਉਂਦੇ ਹੋਏ ਜਿੱਥੇ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ।ਇਸ ਦੌਰਾਨ ਸ਼ੱਕੀ ਨਜ਼ਰ 'ਚ ਆਉਣ ਵਾਲੇ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਲੰਬੀ ਪੁਛਗਿਛ ਕੀਤੀ ਗਈ। ਪੂਰੀ ਕਾਰਵਾਈ ਦਾ ਜਿੱਥੇ ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਅਤੇ ਡੀ. ਐੱਸ. ਪੀ. (ਡੀ) ਸੋਹਨ ਲਾਲ ਨੇ ਅਗਵਾਈ ਕੀਤੀ, ਉਥੇ ਹੀ ਇਸ ਚੈਕਿੰਗ ਮੁਹਿੰਮ 'ਚ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ, ਪੀ. ਸੀ. ਆਰ. ਟੀਮ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪਤੜ ਅਤੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮਾਂ ਵੀ ਇਸ ਪੂਰੀ ਮੁਹਿੰਮ 'ਚ ਸ਼ਾਮਲ ਸੀ। ਜਿਸ ਦੌਰਾਨ ਪੀ. ਸੀ. ਆਰ. ਟੀਮਾਂ ਨੂੰ ਵੀ ਵੱਖ-ਵੱਖ ਥਾਵਾਂ 'ਤੇ ਚੈਕਿੰਗ ਲਈ ਲਾਇਆ ਗਿਆ। 

ਤੰਗ ਗਲੀਆਂ 'ਚ ਭਜਦੇ ਨਜ਼ਰ ਆਏ 3-3 ਦੀ ਗਿਣਤੀ ਵਾਲੇ ਮੋਟਰਸਾਈਕਲ ਸਵਾਰ : ਪੁਲਸ ਟੀਮਾਂ ਦੀ ਇਹ ਨਾਕਾਬੰਦੀ ਮੁਹਿੰਮ ਦੇਰ ਰਾਤ ਤੱਕ ਚੱਲਦੀ ਰਹੀ। ਜਿਸ ਦੌਰਾਨ ਸਮਾਜ ਵਿਰੋਧੀ ਅਨਸਰਾਂ 'ਚ ਜਿੱਥੇ ਦਹਿਸ਼ਤ ਨਜ਼ਰ ਆਈ। ਉਥੇ ਹੀ ਪੁਲਸ ਦੀ ਨਾਕਾ ਟੀਮਾਂ ਨੂੰ ਦੇਖ ਕੇ 3-3 ਦੀ ਗਿਣਤੀ 'ਚ ਘੁੰਮਣ ਵਾਲੇ ਸਮਾਜ ਵਿਰੋਧੀ ਤੱਤ ਤੰਗ ਗਲੀਆਂ ਦੇ ਰਸਤੇ ਭੱਜਦੇ ਨਜ਼ਰ ਆਏ।


Related News