ਨਸ਼ੇ ਨੂੰ ਠੱਲ ਪਾਉਣ ਲਈ ਪੁਲਸ ਨੇ ਚਲਾਇਆ ''ਆਪਰੇਸ਼ਨ ਕਾਸੋ'', ਸ਼ੱਕੀ ਵਿਅਕਤੀਆਂ ਦੇ ਘਰ-ਘਰ ਜਾ ਕੇ ਕੀਤੀ ਚੈਕਿੰਗ
Sunday, May 12, 2024 - 06:44 PM (IST)

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਐਤਵਾਰ ਦੀ ਸਵੇਰ ਹੁੰਦੇ ਹੀ ਪੁਲਸ ਨੇ ਸਰਹੱਦੀ ਇਲਾਕੇ 'ਚ ਆਪਰੇਸ਼ਨ 'ਕਾਸੋ' ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ, ਜਿਸ ਦੌਰਾਨ ਪੁਲਸ ਨੇ ਸਬੰਧਿਤ ਸਥਾਨ 'ਤੇ ਜਾ ਕੇ ਲੋਕਾਂ ਦੇ ਘਰਾਂ 'ਚ ਤਲਾਸ਼ੀ ਵੀ ਕੀਤੀ।
ਪੁਲਿਸ ਥਾਣਾ ਨਰੋਟ ਜੈਮਲ ਸਿੰਘ ਅਤੇ ਪੁਲਸ ਚੌਕੀ ਬਮਿਆਲ ਦੇ ਪੁਲਸ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਐਤਵਾਰ ਸਵੇਰੇ ਸਰਹੱਦੀ ਖੇਤਰ ਕਸਬਾ ਬਮਿਆਲ ਵਿਖੇ ਵੱਖ-ਵੱਖ ਟੀਮਾਂ ਬਣਾ ਕੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਘਰ-ਘਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਪੁਲਸ ਚੌਂਕੀ ਬਮਿਆਲ ਦੇ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਸਰਹੱਦੀ ਖੇਤਰ ਵਿਚ ਨਸ਼ੇ ਨੂੰ ਠੱਲ ਪਾਉਣਾ ਹੈ।
ਇਹ ਵੀ ਪੜ੍ਹੋ- ਚੱਲਦੇ ਵਿਆਹ 'ਚ ਤੇਜ਼ ਹਨ੍ਹੇਰੀ ਨੇ ਮਚਾਇਆ ਕਹਿਰ, ਪੁੱਟ ਸੁੱਟੇ ਟੈਂਟ, 9 ਮਹਿਮਾਨਾਂ ਨੂੰ ਪਹੁੰਚਾਇਆ ਹਸਪਤਾਲ
ਜ਼ਿਕਰਯੋਗ ਹੈ ਕਿ ਪੁਲਸ ਵਲੋਂ ਲੰਬੇ ਸਮੇਂ ਤੋਂ ਨਸ਼ਾਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਵਿਚ ਪੁਲਸ ਨੂੰ ਸਫਲਤਾ ਵੀ ਮਿਲੀ ਹੈ। ਇਸੇ ਮੁਹਿੰਮ ਤਹਿਤ ਐਤਵਾਰ ਨੂੰ ਵੀ ਪੁਲਿਸ ਨੇ ਜਾਂਚ ਕੀਤੀ। ਹਲਾਂਕਿ ਇਸ ਤਲਾਸ਼ੀ ਅਭਿਆਨ ਦੌਰਾਨ ਕਿਸੇ ਵੀ ਪ੍ਰਕਾਰ ਦੀ ਸ਼ੱਕੀ ਵਸਤੂ ਮਿਲਣ ਦਾ ਸਮਾਚਾਰ ਨਹੀਂ ਮਿਲਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਦੇ ਜਵਾਨ ਹਾਜ਼ਰ ਸਨ।
ਇਹ ਵੀ ਪੜ੍ਹੋ- ਰੋਡ ਸ਼ੋਅ 'ਚ ਹੁੱਲ੍ਹੜਬਾਜ਼ੀ ਕਰਨ ਵਾਲਿਆਂ 'ਤੇ ਪੁਲਸ ਦੀ ਸਖ਼ਤ ਕਾਰਵਾਈ, ਚਲਾਨ ਕੱਟ ਕੇ SSP ਨੂੰ ਭੇਜੀ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e