ਪੁਲਸ ਨੇ 5 ਲੋਕਾਂ ਨੂੰ ਸੱਟਾ ਲਾਉਂਦੇ ਹੋਏ ਕੀਤਾ ਗ੍ਰਿਫ਼ਤਾਰ

Monday, Aug 05, 2024 - 11:51 AM (IST)

ਪੁਲਸ ਨੇ 5 ਲੋਕਾਂ ਨੂੰ ਸੱਟਾ ਲਾਉਂਦੇ ਹੋਏ ਕੀਤਾ ਗ੍ਰਿਫ਼ਤਾਰ

ਡੇਰਾਬੱਸੀ (ਜ.ਬ.) : ਡੇਰਾਬੱਸੀ ਦੁਸਹਿਰਾ ਗਰਾਊਂਡ ਨੇੜੇ ਪਾਣੀ ਵਾਲੀ ਟੈਂਕੀ ’ਤੇ ਸੱਟਾ ਲਾਉਂਦੇ 5 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ੀਸ਼ਪਾਲ ਪੁੱਤਰ ਹਰੀ ਚਰਨ ਵਾਸੀ ਪਿੰਡ ਦੇਵੀਨਗਰ, ਬਿੱਟੂ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਬੋਹੜਾ, ਪ੍ਰਤਾਪ ਸਿੰਘ ਪੁੱਤਰ ਲੱਜਾ ਰਾਮ ਵਾਸੀ ਪਿੰਡ ਰਾਮਪੁਰ ਸੈਨੀਆਂ, ਮੋਹਿਤ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਪਿੰਡ ਘੋਲੂ ਮਾਜਰਾ, ਮਿੱਠੂ ਕੁਮਾਰ ਪੁੱਤਰ ਰਮੇਸ਼ ਰਾਏ ਵਾਸੀ ਸ਼ਿਵਪੁਰੀ ਵਜੋਂ ਹੋਈ ਹੈ।

ਪੁਲਸ ਨੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਵਾਟਰ ਟੈਂਕੀ ਪਾਰਕ ’ਚ ਸੱਟੇ ਦਾ ਧੰਦਾ ਚਲਾ ਰਹੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦੇ ਕੇ ਫਸਾ ਰਹੇ ਹਨ। ਪੁਲਸ ਨੇ ਤੁਰੰਤ ਛਾਪੇਮਾਰੀ ਕਰ ਕੇ ਮੌਕੇ ਤੋਂ ਸੱਟੇਬਾਜ਼ੀ ਵਿੱਚ ਵਰਤੀ ਜਾਂਦੀ ਸਮੱਗਰੀ ਅਤੇ 5 ਹਜ਼ਾਰ ਦੀ ਨਕਦੀ ਬਰਾਮਦ ਕੀਤੀ। ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News