ਗੁਰਦਾਸਪੁਰ ਦੀ ਪੁਲਸ ਨੇ ਨਾਮੀ ਗੈਂਗਸਟਰ ਕੀਤਾ ਕਾਬੂ, ਕਈ ਮਾਮਲਿਆਂ ''ਚ ਸੀ ਪੁਲਸ ਨੂੰ ਭਾਲ
Saturday, Jul 22, 2017 - 06:52 PM (IST)
ਬਟਾਲਾ— ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਨੇ ਇਕ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਗਲਪੁਰਾ ਦੇ ਨਾਮੀ ਗੈਂਗਸਟਰ ਸਤਨਾਮ ਸਿੰਘ ਸੱਤਾ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਇਕ 32 ਬੋਰ ਦੀ ਪਿਸਤੌਲ ਅਤੇ 38 ਬੋਰ ਦੀ ਇਕ ਨਕਲੀ ਪਿਸਤੌਲ ਸਮੇਤ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜਾਂਚ ਵਿਚ ਸਾਹਮਣੇ ਆਇਆ ਕਿ ਸਤਨਾਮ ਸਿੰਘ ਨੇ ਆਪਣੇ ਭਰਾ ਦੇ ਗੰਨ ਲਾਈਸੈਂਸ 'ਤੇ ਆਪਣੀ ਤਸਵੀਰ ਲਗਾਈ ਹੋਈ ਸੀ। ਪੁਲਸ ਨੇ ਇਸ ਸੰਬੰਧੀ ਮਾਮਲਾ ਵੀ ਸਤਨਾਮ ਦੇ ਖਿਲਾਫ ਦਰਜ ਕੀਤਾ ਹੈ। ਸਤਨਾਮ ਸਿੰਘ ਦੇ ਖਿਲਾਫ ਲੁੱਟ-ਖੋਹ ਅਤੇ ਕਤਲ ਸਮੇਤ 20 ਮਾਮਲੇ ਦਰਜ ਹਨ। ਖੁਦ ਸਤਨਾਮ ਨੇ 13 ਦਸੰਬਰ, 2016 ਨੂੰ ਰੇਹੜੀ ਵਾਲੇ ਇਕ ਵਿਅਕਤੀ ਦਾ ਕਤਲ ਕਰਨ ਦੀ ਗੱਲ ਮੰਨੀ ਸੀ ਅਤੇ 22 ਦਸੰਬਰ, 2016 ਨੂੰ ਮੰਦਰ ਵਿਚ ਲੁੱਟ ਦੀ ਨੀਅਤ ਨਾਲ ਪੁਜਾਰੀ 'ਤੇ ਵੀ ਗੋਲੀਆਂ ਚਲਾਈਆਂ ਸਨ।
