ਸਮਾਣਾ ਪੁਲਸ ਦੀਆਂ ਚਾਰ ਟੀਮਾਂ ਵਲੋਂ ਘੱਗਰ ਦਰਿਆ ''ਤੇ ਰੇਡ, 600 ਲੀਟਰ ਲਾਹਣ ਬਰਾਮਦ

09/25/2020 6:22:42 PM

ਸਮਾਣਾ (ਦਰਦ) : ਸੀ. ਆਈ. ਏ. ਸਟਾਫ ਤੇ ਸਦਰ ਪੁਲਸ ਵਲੋਂ ਘੱਗਰ ਦਰਿਆ ਦੇ ਵੱਖ-ਵੱਖ ਘਾਟਾਂ 'ਤੇ ਰੇਡ ਦੌਰਾਨ ਸ਼ਰਾਬ ਬਣਾਉਣ ਲਈ ਛਿਪਾ ਕੇ ਰੱਖੀ 600 ਲੀਟਰ ਲਾਹਣ ਬਰਾਮਦ ਕੀਤੀ ਗਈ ਜਦੋਂ ਇਨ੍ਹਾਂ ਸਾਰਿਆਂ ਮਾਮਲਿਆਂ ਦੇ ਦੋਸ਼ੀ ਫਰਾਰ ਹੋਣ ਵਿਚ ਸਫਲ ਰਹੇ। ਮੁਲਜ਼ਮਾਂ ਦੀ ਪਛਾਣ ਹਰਪਾਲ ਸਿੰਘ, ਗੁਰਮੇਲ ਸਿੰਘ, ਨਰਾਤਾ ਸਿੰਘ, ਪਰਮਜੀਤ ਸਿੰਘ ਸਾਰੇ ਨਿਵਾਸੀ ਪਿੰਡ ਮਰੋੜੀ ਵਜੋਂ ਕੀਤੀ ਗਈ। ਇਸ ਸਬੰਧ ਵਿਚ ਸੀ. ਆਈ. ਏ. ਸਟਾਫ ਸਮਾਣਾ ਦੇ ਮੁਖੀ ਸਬ-ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਸੇਵਕ ਸਿੰਘ ਵਲੋਂ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਸ਼ਰਾਬ ਬਣਾ ਕੇ ਵੇਚਣ ਸੰਬੰਧੀ ਮਿਲੀ ਸੂਚਨਾ 'ਤੇ ਘੱਗਰ ਦਰਿਆ ਦੇ ਘਾਟ 'ਤੇ ਰੇਡ ਕੀਤੀ ਗਈ ਅਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਛਿਪਾਈ ਗਈ 200 ਲੀਟਰ ਲਾਹਣ ਬਰਾਮਦ ਕੀਤੀ। ਇਕ ਹੋਰ ਮਾਮਲੇ ਵਿਚ ਏ. ਐਸ. ਆਈ. ਬਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਘੱਗਰ ਦਰਿਆ ਦੇ ਘਾਟ 'ਤੇ ਰੇਡ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ ਜਦੋਂ ਕਿ ਏ. ਐਸ. ਆਈ. ਬਲਕਾਰ ਸਿੰਘ ਵਲੋਂ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਸ਼ਰਾਬ ਬਣਾ ਕੇ ਵੇਚਣ ਸੰਬੰਧੀ ਮਿਲੀ ਸੂਚਨਾ 'ਤੇ ਘੱਗਰ ਦੇ ਘਾਟ 'ਤੇ ਛਾਪਾਮਾਰੀ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ।

ਇਸੇ ਤਰ੍ਹਾਂ ਮਵੀ ਪੁਲਸ ਦੇ ਏ.ਐਸ.ਆਈ. ਸ਼ਮਸੇਰ ਸਿੰਘ ਵੱਲੋਂ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਦੋਸ਼ੀ ਵੱਲੋਂ ਸ਼ਰਾਬ ਬਣਾ ਕੇ ਵੇਚਣ ਸੰਬਧੀ ਮਿਲੀ ਸੂਚਨਾ ਤੇ ਘੱਗਰ ਦਰਿਆ ਦੇ ਘਾਟ ਤੇ ਰੇਡ ਕੀਤੀ ਗਈ ਅਤੇ ਜ਼ਮੀਨ ਵਿਚ ਛਿਪਾ ਕੇ ਰੱਖੀ 100 ਲੀਟਰ ਲਾਹਣ ਬਰਾਮਦ ਹੋਈ। ਪੁਲਸ ਅਧਿਕਾਰੀਆਂ ਦੇ ਅਨੁਸਾਰ ਸਾਰੇ ਮਾਮਲਿਆਂ ਦੇ ਦੋਸ਼ੀਆਂ ਦੇ ਖਿਲਾਫ ਸਦਰ ਪੁਲਸ ਥਾਨਾ ਸਮਾਣਾ ਵਿਚ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ਼ ਕਰਕੇ ਫਰਾਰ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News