ਅਣਗਹਿਲੀ ਕਾਰਨ ਰਿਵਾਲਵਰ ਗੁਆਉਣ ਵਾਲੇ ਪੁਲਸ ਮੁਲਾਜ਼ਮ ਖਿਲਾਫ਼ ਕੇਸ ਦਰਜ
Thursday, Feb 15, 2018 - 12:34 PM (IST)
ਬਟਾਲਾ (ਸੈਂਡੀ) - ਥਾਣਾ ਸਿਵਲ ਲਾਈਨ ਦੇ ਆਈ. ਪੀ. ਐੱਸ. ਅਫ਼ਸਰ ਵਰੁਣ ਕੁਮਾਰ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਮੁਲਾਜ਼ਮ ਏ. ਐੱਸ. ਆਈ. ਵਿਲਸਨ ਕੁਮਾਰ ਵਾਸੀ ਈਸਾ ਨਗਰ ਬਟਾਲਾ, ਜੋ 7 ਰੈਪਿਡ ਰੂਰਲ 'ਤੇ ਤਾਇਨਾਤ ਹੈ, ਨੂੰ ਇਕ ਸਰਕਾਰੀ ਰਿਵਾਲਵਰ ਤੇ 30 ਰੌਂਦ ਦਿੱਤੇ ਗਏ ਸਨ।
ਕਰਮਚਾਰੀ ਦੀ ਅਣਗਹਿਲੀ ਕਾਰਨ 13-1-18 ਨੂੰ ਰਿਵਾਲਵਰ ਗੁੰਮ ਹੋ ਗਿਆ ਸੀ ਤੇ ਇਸ ਕਰਮਚਾਰੀ ਨੇ ਆਪਣਾ ਸਰਕਾਰੀ ਰਿਵਾਲਵਰ ਗੁੰਮ ਹੋਣ ਤੋਂ 18 ਦਿਨਾਂ ਬਾਅਦ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਨੂੰ ਇਤਲਾਹ ਦਿੱਤੀ ਸੀ। ਜਦਕਿ ਇਸ ਦਾ ਫਰਜ਼ ਬਣਦਾ ਸੀ ਕਿ ਤੁਰੰਤ ਇਸ ਦੀ ਇਤਲਾਹ ਪੁਲਸ ਨੂੰ ਦਿੰਦਾ। ਉਨ੍ਹਾਂ ਦੱਸਿਆ ਕਿ ਉਕਤ ਕਰਮਚਾਰੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
