ਸੀ. ਐਮ. ਦੇ ਕੈਂਪ ਆਫਿਸ ''ਚ ਪੁਲਸ ਦਾ ਛਾਪਾ (ਵੀਡੀਓ)

Friday, Jun 16, 2017 - 01:04 PM (IST)

ਅੰਮ੍ਰਿਤਸਰ - ਅੰਮ੍ਰਿਤਸਰ 'ਚ ਸੀ. ਐਮ ਦੇ ਕੈਂਪ ਆਫਿਸ 'ਚ ਪੁਲਸ ਨੇ ਰੇਡ ਮਾਰੀ। ਅਸਲ 'ਚ ਇਕ ਵਿਅਕਤੀ ਤੇ ਧੋਖਾਧੜੀ ਦਾ ਮਾਮਲਾ ਦਰਜ ਸੀ। ਜੋ ਇਨਸਾਫ ਲਈ ਸੀ. ਐਮ. ਆਫਿਸ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚਿਆ ਸੀ। ਵਿਅਕਤੀ ਦੇ ਸੀ. ਐਮ. ਆਫਿਸ 'ਚ ਪਹੁੰਚਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਰੇਡ ਕਰ ਦਿੱਤੀ। ਸੀ. ਐਮ ਆਫਿਸ ਦੇ ਹੈੱਡ ਬਾਵਾ ਸੰਧੂ ਮੁਤਾਬਕ ਪਹਿਲੀ ਜਾਂਚ ਸਾਹਮਣੇ ਆਇਆ ਕਿ ਬਿਲਡਰ 'ਚ ਪਿਛਲੇ ਸਰਕਾਰ ਸਮੇਂ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਜੋ ਇਨਸਾਫ ਦੀ ਗੁਹਾਰ ਲਗਾ ਕਿ ਪਹੁੰਚਿਆ ਸੀ। 
ਬਾਵਾ ਸੰਧੂ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਸ਼ਿਕਾਇਤ ਦੇਣ ਤੋਂ ਬਾਅਦ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਲਾਇਨ ਹਾਜਰ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਿਲਡਰ 'ਤੇ ਕਿਉ ਅਤੇ ਕਿਵੇ ਮਾਮਲੇ ਦਰਜ ਕੀਤੇ ਗਏ ਸਨ।


Related News