ਪੁਲਸ ਨੇ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

06/05/2017 5:26:45 PM

ਜਲੰਧਰ— ਪਾਕਿਸਤਾਨ ਤੋਂ ਫਿਰੋਜ਼ਪੁਰ ਬਾਰਡਰ ਦੇ ਜ਼ਰੀਏ ਪੰਜਾਬ ''ਚ ਨਸ਼ਾ ਸਪਲਾਈ ਕਰਨ ਵਾਲੇ ਇਕ ਗਿਰੋਹ ਦੇ ਮੈਂਬਰ ਜਲੰਧਰ ਪੁਲਸ ਦੇ ਹੱਥ ਲੱਗੇ ਹਨ। ਪੰਜਾਬ ''ਚ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਪੰਜਾਬ ਪੁਲਸ ਸਖਤ ਮਿਹਨਤ ਕਰ ਰਹੀ ਹੈ, ਜਿਸ ਦੇ ਚਲਦੇ ਆਏ ਦਿਨ ਨਸ਼ੇ ਦੇ ਵਪਾਰੀ ਪੁਲਸ ਦੇ ਹੱਥ ਲੱਗ ਰਹੇ ਹਨ। ਇਸ ਤਰ੍ਹਾ ਦੇ ਗਿਰੋਹ ਦਾ ਪਰਦਾਫਾਸ਼ ਜਲੰਧਰ ਪੁਲਸ ਨੇ ਐਸ. ਟੀ. ਐਫ ਨਾਲ ਮਿਲ ਕੇ ਕੀਤਾ ਹੈ। 
ਜਲੰਧਰ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਸੋਮਵਾਰ ਨੂੰ ਪੁਲਸ ਲਾਈਨ ''ਚ ਪ੍ਰੈਸ ਵਾਰਤਾ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੀ ਤਾਰ ਇੰਗਲੈਂਡ, ਦੁਬਈ ਦੇ ਨਾਲ-ਨਾਲ ਪਾਕਿਸਤਾਨ ਨਾਲ ਜੁੜੀ ਹੋਈ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ''ਚ ਜਲੰਧਰ ਦੇ ਸੋਹਨ ਸਿੰਘ ਅਤੇ ਲੁਧਿਆਣਾ ਵਾਸੀ ਰਾਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੋਹਨ ਸਿੰਘ ਦਾ ਭਰਾ ਕਰਨੈਲ ਸਿੰਘ ਅਤੇ ਇਕ ਹੋਰ ਵਿਅਕਤੀ ਜਿਸ ਦਾ ਨਾਂ ਨਈਮ ਵਾਸੀ ਪਾਕਿਸਤਾਨ ਹੈ। ਪਾਕਿਸਤਾਨ ਦੀ ਜੇਲ ''ਚ ਬੰਦ ਸਨ। ਫਿਲਹਾਲ ਨਈਮ ਇੰਗਲੈਂਡ ''ਚ ਹੈ। ਦੂਜੇ ਪਾਸੇ ਨਈਮ ਅਤੇ ਰਾਜ ਕੁਮਾਰ ਰਾਜੂ ਦੁਬਈ ''ਚ ਇਕੱਠੇ ਸਨ ਉਦੋਂ ਦੋਹਾਂ ਨੇ ਨਸ਼ੇ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਇਨ੍ਹਾਂ ਲੋਕਾਂ ਨੇ ਪਾਕਿਸਤਾਨ ਤੋਂ ਨਸ਼ੇ ਦੀ ਸਪਲਾਈ ਫਿਰੋਜ਼ਪੁਰ ਸਰਹੱਦ ਜ਼ਰੀਏ ਸ਼ੁਰੂ ਕੀਤੀ। ਜਿਥੋਂ ਇਨ੍ਹਾਂ ਲੋਕਾਂ ਨੇ ਫਿਰੋਜ਼ਪੁਰ ਦੇ ਮਾਖਨ ਸਿੰਘ ਅਤੇ ਚਾਂਦ ਸਿੰਘ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਜ਼ਮੀਨ ਫਿਰੋਜ਼ਪੁਰ ਸਰਹੱਦ ''ਤੇ ਸੀ। ਇਨ੍ਹਾਂ ਲੋਕਾਂ ਨੇ ਮਾਖਨ ਸਿੰਘ ਅਤੇ ਚਾਂਦ ਸਿੰਘ ਨੂੰ ਇਕ ਪਾਕਿਸਤਾਨੀ ਸਿਮ ਵੀ ਦਿੱਤੀ ਸੀ। ਪਾਕਿਸਤਾਨ ਤੋਂ ਨਸ਼ਾਂ ਇਨ੍ਹਾਂ ਦੇ ਖੇਤਾਂ ''ਚ ਸੁਟਿੱਆ ਜਾਂਦਾ ਸੀ, ਜਿਸ ਤੋਂ ਬਾਅਦ ਮਾਖਨ ਸਿੰਘ ਅਤੇ ਚਾਂਦ ਸਿੰਘ ਇਸ ਨੂੰ ਉਦੋਂ ਲਿਆ ਕਿ ਸੋਹਨ ਸਿੰਘ ਅਤੇ ਰਾਜ ਕੁਮਾਰ ਨੂੰ ਦਿੰਦੇ ਸਨ ਜੋ ਅੱਗੇ ਇਸ ਦੀ ਸਪਲਾਈ ਕਰਦੇ ਸਨ। ਫਿਲਹਾਲ ਪੁਲਸ ਨੇ ਦੋਹਾਂ ਨੂੰ 6 ਦਿਨ ਦੇ ਪੁਲਸ ਰਿਮਾਂਡ ''ਤੇ ਲਿਆ ਹੈ ਅਤੇ ਇਨ੍ਹਾਂ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਕਿ ਇਨ੍ਹਾਂ ਦੇ ਪੰਜਾਬ ਸਮੇਤ ਹੋਰ ਸੂਬਿਆਂ ''ਚ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ। 
 


Related News