ਪੁਲਸ ਹੱਥ ਲੱਗੀ ਸਫ਼ਲਤਾ : ਕਾਰ ਸਵਾਰ ਵੱਲੋਂ ਸੁੱਟੇ ਬੈਗ ’ਚੋਂ ਮਿਲੇ ਨਾਜਾਇਜ਼ ਹਥਿਆਰ
Friday, May 14, 2021 - 11:02 AM (IST)
ਅੰਮ੍ਰਿਤਸਰ (ਅਰੁਣ) - ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੀ ਪੁਲਸ ਦੇ ਹੱਥ ਉਸ ਸਮੇਂ ਸਫਲਤਾ ਲੱਗੀ, ਜਦੋਂ ਇਕ ਕਾਰ ਨੂੰ ਰੁੱਕਣ ਦਾ ਇਸ਼ਾਰਾ ਕਰਨ ’ਤੇ ਕਾਰ ਸਵਾਰ ਵਲੋਂ ਸੁੱਟੇ ਬੈਗ ’ਚੋਂ ਨਾਜਾਇਜ਼ ਹਥਿਆਰ ਬਰਾਮਦ ਹੋਏ। ਉਕਤ ਹਥਿਆਰਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋਏ ਕਾਰ ਸਵਾਰ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ
ਮਿਲੀ ਜਾਣਕਾਰੀ ਅਨੁਸਾਰ ਥਾਣਾ ਛੇਹਰਟਾ ਦੀ ਪੁਲਸ ਨੇ ਬੀਤੀ ਰਾਤ ਰਾਮ ਤੀਰਥ ਰੋਡ ਸਥਿਤ ਰਾਧਾ ਸੁਆਮੀ ਡੇਰਾ ਵੱਲੋਂ ਆ ਰਹੀ ਇਕ ਇਨੋਵਾ ਕ੍ਰਿਸਟਾ ਕਾਰ ਨੂੰ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ। ਕਾਰ ’ਚੋਂ ਉਤਰੇ ਨੌਜਵਾਨ, ਜਿਸ ਨੇ ਹੱਥ ’ਚ ਇਕ ਬੈਗ ਫ਼ਡ਼ਿਆ ਹੋਇਆ ਸੀ, ਦੇ ਨਾਲ ਏ. ਐੱਸ. ਆਈ. ’ਤੇ ਵਾਰ ਕਰਨਾ ਚਾਹਿਆ ਪਰ ਬੈਗ ਹੇਠਾਂ ਡਿੱਗ ਪਿਆ, ਜਿਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਗਿਆ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
ਪੁਲਸ ਨੇ ਜਦੋਂ ਉਸ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਇਕ ਪਿਸਟਲ 32 ਬੋਰ ਸਪੈਸ਼ਲ, 2 ਮੈਗਜ਼ੀਨ, 10 ਕਾਰਤੂਸ 32 ਬੋਰ, ਇਕ ਰਿਵਾਲਵਰ 32 ਬੋਰ ਸਮੇਤ 5 ਕਾਰਤੂਸ, 16 ਕਾਰਤੂਸ 32 ਬੋਰ, 2 ਡੈਬਿਟ ਕਾਰਡ, ਐੱਚ.ਡੀ.ਐੱਫ਼.ਸੀ. ਬੈਂਕ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਦੌਰਾਨ ਮੌਕੇ ਤੋਂ ਦੌਡ਼ੇ ਨੌਜਵਾਨ ਦੀ ਪਛਾਣ ਗਗਨ ਚੋਗਾਵਾਂ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)