ਅੱਜ ਪੰਜਾਬ ਨੂੰ ਵੱਡੇ ਤੋਹਫ਼ੇ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬੀਆਂ ਨੂੰ ਮਿਲਣਗੀਆਂ ਕਈ 'ਸੌਗਾਤਾਂ'

Monday, Mar 11, 2024 - 09:28 AM (IST)

ਅੱਜ ਪੰਜਾਬ ਨੂੰ ਵੱਡੇ ਤੋਹਫ਼ੇ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬੀਆਂ ਨੂੰ ਮਿਲਣਗੀਆਂ ਕਈ 'ਸੌਗਾਤਾਂ'

ਚੰਡੀਗੜ੍ਹ (ਮਨਜੋਤ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਾਸੀਆਂ ਨੂੰ ਵੱਡੇ ਤੋਹਫ਼ੇ ਦੇਣ ਜਾ ਰਹੇ ਹਨ। ਅੱਜ ਉਨ੍ਹਾਂ ਵੱਲੋਂ 14,345 ਕਰੋੜ ਰੁਪਏ ਦੇ ਪ੍ਰਾਜੈਕਟ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾਣਗੇ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਮੁਚੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪੰਜਾਬ ਵਿਚ ਵੀ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਨਵੇਂ ਹਾਈਵੇਅ, ਗ੍ਰੀਨਫ਼ੀਲਡ ਹਾਈਵੇ ਅਤੇ ਰੇਲਵੇ ਓਵਰਬ੍ਰਿਜ ਬਣਾਏ ਜਾ ਰਹੇ ਹਨ। ਅਨਿਲ ਸਰੀਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਦੇ ਪ੍ਰਾਜੈਕਟ ਦਿੱਤੇ ਹਨ। ਜਿਨ੍ਹਾਂ ਵਿਚੋਂ ਕਈ ਤਿਆਰ ਹੋ ਚੁਕੇ ਹਨ ਅਤੇ ਕਈਆਂ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ, ਰੱਖੇ ਜਾ ਰਹੇ ਹਨ ਅਤੇ ਕਈਆਂ ਦੇ 11 ਮਾਰਚ ਨੂੰ ਰੱਖੇ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਅਨਿਲ ਸਰੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 939 ਕਰੋੜ ਰੁਪਏ ਨਾਲ ਬਣ ਚੁੱਕੇ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤੱਕ 13 ਕਿਲੋਮੀਟਰ ਐਲੀਵੇਟਿਡ ਹਾਈਵੇ ਦਾ ਵਰਚੂਅਲ ਤਰੀਕੇ ਉਦਘਾਟਨ ਕੀਤਾ ਜਾਵੇਗਾ। ਮਲੋਟ ਤੋਂ ਅਬੋਹਰ ਤੋਂ ਸਾਧੁਵਾਲੀ ਸੈਕਸ਼ਨ ਹਾਈਵੇ ਨੰ. NH-62 ਜਿਸਦੀ ਲੰਬਾਈ 65 ਕਿਲੋਮੀਟਰ ਅਤੇ ਲਾਗਤ 918 ਕਰੋੜ ਹੈ, ਦਾ ਉਦਘਾਟਨ ਕੀਤਾ ਜਾਵੇਗਾ। 367 ਕਰੋੜ ਨਾਲ ਬਣੇ 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰ. 9 ਦਾ ਉਦਘਾਟਨ ਕੀਤਾ ਜਾਵੇਗਾ। 124 ਕਰੋੜ ਨਾਲ ਸਤਲੁਜ ਦਰਿਆ ਤੇ ਨੰਗਲ ਨੇੜੇ ਬਣੇ 4 ਲੇਨ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਜਾਵੇਗਾ। ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਾਲੜਾ ਤੱਕ 2 ਲੇਨ ਤੱਕ ਪੁਨਰਵਾਸ ਅਤੇ ਅਪਗ੍ਰੇਡੇਸ਼ਨ ਸਮੇਤ ਦੋ ਮਾਰਗਾਂ ਦਾ 327 ਕਰੋੜ ਦੀ ਲਾਗਤ ਨਾਲ ਈ. ਪੀ. ਸੀ. ਮੋਡ 'ਤੇ NH-703B ਦੇ ROBs 75.167 ਕਿਲੋਮੀਟਰ ਲੰਬੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਕੀਮਤ 2675 ਕਰੋੜ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਸਾਬਕਾ ਕੈਬਨਿਟ ਮੰਤਰੀ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਅਨਿਲ ਸਰੀਨ ਨੇ ਕਿਹਾ ਕਿ 11 ਮਾਰਚ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ 11,670 ਕਰੋੜ ਦੇ ਵਖ ਵਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿਚ 31 ਕਿਲੋਮੀਟਰ ਅੰਬਾਲਾ ਚੰਡੀਗੜ੍ਹ ਗ੍ਰੀਨਫ਼ੀਲਡ ਸਪੂਰ ਤੋਂ ਲਾਲੜੂ, 31 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ, 43 ਕਿਲੋਮੀਟਰ ਲੰਬੇ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਣਾ, 47 ਕਿਲੋਮੀਟਰ ਲੰਬੇ 6 ਲੇਨ ਜਲੰਧਰ ਬਾਈਪਾਸ ਗ੍ਰੀਨਫ਼ੀਲਡ, 54 ਕਿਲੋਮੀਟਰ ਅੰਮ੍ਰਿਤਸਰ ਬਠਿੰਡਾ, 62 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫ਼ੀਲਡ ਸੈਕਸ਼ਨ, 30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫ਼ੀਲਡ ਹਾਈਵੇ ਅਤੇ ਦਿੱਲੀ, ਅੰਮ੍ਰਿਤਸਰ ਤੋਂ ਕਟਰਾ ਐਕਸਪ੍ਰੇਸ-ਵੇ ਆਦਿ ਸ਼ਾਮਿਲ ਹਨ, ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਜਾਣੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News