ਪਲਾਸਟਿਕ ਡੋਰ ਦੀ ਲਪੇਟ ''ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ

Monday, Jan 31, 2022 - 04:26 PM (IST)

ਪਲਾਸਟਿਕ ਡੋਰ ਦੀ ਲਪੇਟ ''ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ

ਲੁਧਿਆਣਾ (ਰਾਜ) : ਮੋਟਰਸਾਈਕਲ ’ਤੇ ਜਾ ਰਹੇ ਨੌਜਵਾਨ ਨੂੰ ਪਲਾਸਟਿਕ ਡੋਰ ਨੇ ਆਪਣੀ ਲਪੇਟ ਵਿਚ ਲੈ ਲਿਆ। ਡੋਰ ਨਾਲ ਨੌਜਵਾਨ ਦਾ ਗਲਾ ਵੱਢਿਆ ਗਿਆ, ਜਿਸ ਕਾਰਨ ਡੂੰਘਾ ਜ਼ਖਮ ਹੋ ਗਿਆ। ਉਸ ਦੇ ਗਲੇ ’ਤੇ 12 ਟਾਂਕੇ ਲੱਗੇ ਹਨ। ਹੁਣ ਉਸ ਦੀ ਹਾਲਤ ਪਹਿਲਾਂ ਤੋਂ ਹੀ ਠੀਕ ਹੈ। ਸੰਜੀਤ ਕੁਮਾਰ ਨੇ ਦੱਸਿਆ ਕਿ ਉਹ ਲੈਬ ਟੈਕਨੀਸ਼ੀਅਨ ਹੈ। 2 ਦਿਨ ਪਹਿਲਾਂ ਉਹ ਮੋਟਰਸਾਈਕਲ ’ਤੇ ਮਰੀਜ਼ ਦਾ ਸੈਂਪਲ ਲੈਣ ਲਈ ਜਾ ਰਿਹਾ ਸੀ।

ਜਦੋਂ ਉਹ ਹੈਬੋਵਾਲ ਮੇਨ ਰੋਡ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਪਲਾਸਟਿਕ ਡੋਰ ਉਸ ਦੇ ਗਲੇ ਵਿਚ ਆ ਕੇ ਫਸ ਗਈ। ਜਦੋਂ ਤੱਕ ਉਹ ਆਪਣਾ ਮੋਟਰਸਾਈਕਲ ਰੋਕਦਾ, ਡੋਰ ਆਪਣਾ ਕੰਮ ਕਰ ਚੁੱਕੀ ਸੀ। ਡੋਰ ਨੇ ਉਸ ਦੇ ਗਲੇ 'ਤੇ ਡੂੰਘਾ ਜ਼ਖਮ ਕਰ ਦਿੱਤਾ ਸੀ। ਉਸ ਦੇ ਗਲੇ ਤੋਂ ਖੂਨ ਨਿਕਲਣ ਲੱਗਾ ਅਤੇ ਉਸ ਦੇ ਸਾਰੇ ਕੱਪੜੇ ਖੂਨ ਨਾਲ ਭਰ ਗਏ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਗਲੇ ’ਤੇ 12 ਟਾਂਕੇ ਲੱਗੇ।
 


author

Babita

Content Editor

Related News