ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ)
Sunday, Apr 26, 2020 - 05:54 PM (IST)
ਜਲੰਧਰ (ਵੀਡੀਓ) - ਪੂਰੀ ਦੁਨੀਆਂ ’ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੋਇਆ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ 30 ਲੱਖ ਤੋਂ ਵਧੇਰੇ ਬੰਦੇ ਇਸ ਦੀ ਲਪੇਟ ’ਚ ਆ ਚੁੱਕੇ ਹਨ ਅਤੇ 2 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀ ਫਿਲਹਾਲ ਕੋਈ ਦਵਾਈ ਨਹੀਂ ਬਣੀ, ਜਿਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੀਖਣ ਹੋ ਰਹੇ ਹਨ। ਇਨ੍ਹਾਂ ਪ੍ਰੀਖਣਾਂ ਵਿਚੋਂ ਇਕ ਨਾਮ ਪਲਾਜ਼ਮਾਂ ਥੈਰੇਪੀ ਦਾ ਵੀ ਬੜਾ ਸੁਣਨ ’ਚ ਆ ਰਿਹਾ ਹੈ, ਜਿਸ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਇਸ ਥੈਰੇਪੀ ਨਾਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਣਾ ਚਾਹਿੰਦਾ ਹੈ ਪਰ ਇਹ ਪਲਾਜ਼ਮਾਂ ਥੈਰੇਪੀ ਹੈ ਕੀ? ਇਕ ਵਾਰ ਜਦੋਂ ਬੰਦੇ ਨੂੰ ਕੋਰੋਨਾ ਦੀ ਲਾੱਗ ਲੱਗ ਜਾਂਦੀ ਹੈ ਤਾਂ ਉਹ ਜਦੋਂ ਠੀਕ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ’ਚ ਐਂਟੀ ਬੋਡਿਸ ਵਿਕਸਿਤ ਹੋ ਜਾਂਦੀਆਂ ਹਨ ਅਤੇ ਇਹ ਐਂਟੀ ਬੋਡਿਸ ਹੀ ਉਸ ਨੂੰ ਠੀਕ ਕਰਦੀਆਂ ਹਨ। ਠੀਕ ਹੋਏ ਇਸ ਬੰਦੇ ਦਾ ਖੂਨ ਲੈ ਕੇ ਉਸ ਦਾ ਪਲਾਜ਼ਮਾਂ ਜਾਂ ਐਂਟੀ ਬੋਡਿਸ ਜਾਂ ਸੈਲ ਕਹਿ ਲਓ, ਕੋਰੋਨਾ ਪੀੜਤ ਹੋਰ ਗੰਭੀਰ ਮਰੀਜ਼ ਨੂੰ ਚੜ੍ਹਾ ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਠੀਕ ਹੋਣ ਲੱਗ ਜਾਂਦਾ ਹੈ। ਇਸ ਤਰ੍ਹਾਂ ਕੀਤੇ ਜਾਣ ਵਾਲੇ ਤਰੀਕੇ ਨੂੰ ਪਲਾਜ਼ਮਾਂ ਥੈਰੇਪੀ ਕਿਹਾ ਜਾਂਦਾ ਹੈ।
ਦੱਸ ਦੇਈਏ ਕਿ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਨੂੰ ਇਸ ਦਾ ਪ੍ਰੀਖਣ ਕਰਨ ਦੀ ਆਗਿਆ ਮਿਲੀ ਸੀ। ਉਨ੍ਹਾਂ ਵਲੋਂ ਇਸ ਥੈਰੇਪੀ ਦਾ ਪ੍ਰੀਖਣ ਚਾਰ ਬੰਦਿਆਂ ’ਤੇ ਕੀਤਾ ਗਿਆ, ਜੋ ਕਿ ਕਾਮਯਾਬ ਵੀ ਰਿਹਾ ਹੈ। ਪਲਾਜ਼ਮਾ ਥੈਰੇਪੀ ਦੇ ਸਦਕਾ ਹੀ ਹੁਣ ਪੰਜਾਬ ਵਿਚ ਵੀ ਕੋਰੋਨਾ ਪੀੜਤਾਂ ਦਾ ਇਲਾਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਲਾਜ਼ਮਾ ਥੈਰੇਪੀ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ ਇਸ ਬਾਰੇ ਜਾਨਣ ਲਈ ਤੁਸੀਂ ਸੁਣੋ ‘ਜਗਬਾਣੀ ਪੋਡਕਾਸਟ’ ਦੀ ਇਹ ਰਿਪੋਰਟ ...
ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼ 3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ
ਪੜ੍ਹੋ ਇਹ ਵੀ ਖਬਰ - ਗੁਲਾਬੀ ਰੰਗ ’ਚ ਰੰਗੇ ਪਰਬਤਾਂ ਦੀ ਨਗਰੀ ‘ਚੋਪਤਾ’
ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5)