ਪੀਜ਼ਾ ਬੁਆਏ ਨੇ ਫੈਲਾਇਆ ਕੋਰੋਨਾ ! ਕਿਵੇਂ ਮੰਗਵਾਈਏ ਅਤੇ ਖਾਈਏ ਹੋਮ ਡਿਲਿਵਰੀ ?

Friday, Apr 17, 2020 - 10:18 PM (IST)

ਪੀਜ਼ਾ ਬੁਆਏ ਨੇ ਫੈਲਾਇਆ ਕੋਰੋਨਾ ! ਕਿਵੇਂ ਮੰਗਵਾਈਏ ਅਤੇ ਖਾਈਏ ਹੋਮ ਡਿਲਿਵਰੀ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਬੀਤੇ ਦਿਨੀ ਦਿੱਲੀ ਵਿਚ ਇਕ ਪੀਜ਼ਾ ਡਿਲਿਵਰੀ ਬੁਆਏ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਚਾਰ-ਚੁਫੇਰੇ ਹਾਹਾਕਾਰ ਮੱਚ ਗਈ ਹੈ। ਇਸ ਡਿਲਿਵਰੀ ਬੁਆਏ ਨੂੰ ਕੁਝ ਦਿਨਾਂ ਤੋਂ ਖੰਘ ਦੀ ਸ਼ਿਕਾਇਤ ਸੀ, ਜਦੋਂ ਉਸ ਦੀ ਖੰਘ ਠੀਕ ਨਾ ਹੋਈ ਤਾਂ ਉਸ ਨੂੰ ਦਿੱਲੀ ਦੇ ਆਰ.ਐੱਮ.ਐੱਲ. ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਹੀ ਉਸ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਸਭ ਤੋਂ ਬਾਅਦ ਤੰਤਰ ਨੂੰ ਭਾਜੜ ਪੈ ਗਈ, ਕਿਉਂਕਿ ਉਸ ਡਿਲਿਵਰੀ ਬੁਆਏ ਨੇ ਪਿਛਲੇ 15 ਦਿਨਾਂ ਵਿਚ 72 ਥਾਵਾਂ 'ਤੇ ਪੀਜ਼ਾ ਡਿਲਿਵਰ ਕੀਤਾ ਸੀ। ਇਸ ਤੋਂ ਬਾਅਦ ਸਖਤ ਐਕਸ਼ਨ ਲੈਂਦੇ ਹੋਏ ਦੱਖਣੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਉਨ੍ਹਾਂ 72 ਪਰਿਵਾਰਾਂ ਨੂੰ ਘਰਾਂ ਦੇ ਵਿਚ ਕੁਆਰੰਟੀਨ ਕਰ ਦਿੱਤਾ, ਜਿੰਨਾਂ ਨੇ ਉਸ ਪੀਜ਼ਾ ਬੁਆਏ ਕੋਲੋਂ ਪੀਜ਼ੇ ਦੀ ਡਿਲਿਵਰੀ ਲਈ ਸੀ। ਇਸ ਤੋਂ ਇਲਾਵਾ ਪੀਜ਼ਾ ਡਿਲਿਵਰੀ ਬੁਆਏ ਨਾਲ ਕੰਮ ਕਰਨ ਵਾਲੇ 17 ਲੋਕਾਂ ਨੂੰ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ। ਇਸ ਦੇ ਨਾਲ-ਨਾਲ ਵਿਭਾਗ ਨੇ ਸਾਰੇ ਡਿਲਿਵਰੀ ਬੁਆਏ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਡਿਲਿਵਰੀ ਦਾ ਕੰਮ ਕਰਦੇ ਸਮੇਂ ਮਾਸਕ ਦੀ ਵਰਤੋਂ ਲਾਜ਼ਮੀ ਅਤੇ ਹੋਰ ਸੁਰੱਖਿਆ ਨਿਯਮਾਂ ਦੀ ਵੀ ਪਾਲਣਾ ਕਰਨ। ਜਿਕਰਯੋਗ ਹੈ ਕਿ ਸਰਕਾਰੀ ਨਿਰਦੇਸ਼ਾਂ ਦੇ ਤਹਿਤ ਲਾਕਡਾਊਨ ਦੌਰਾਨ ਸਾਰੇ ਰੈਸਟੋਰੈਂਟ ਅਤੇ ਹੋਟਲ ਬੰਦ ਹਨ ਅਤੇ ਉੱਥੇ ਬੈਠ ਕੇ ਖਾਣਾ ਵੀ ਮਨਾ ਹੈ ਪਰ ਡਿਲਿਵਰੀ ਸੇਵਾਵਾਂ ਨੂੰ ਜਾਰੀ ਰੱਖਣ ਦੀ ਸਰਕਾਰ ਵੱਲੋਂ ਮੰਨਜੂਰੀ ਦਿੱਤੀ ਗਈ ਸੀ।

ਇਸ ਘਟਨਾ ਤੋਂ ਬਾਅਦ ਪੰਜਾਬ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜ਼ਾਰੀ ਕੀਤੇ ਕਿ ਕੋਈ ਵੀ ਹੋਟਲ ਪੱਕੇ ਹੋਏ ਭੋਜਨ ਦੀ ਡਿਲਿਵਰੀ ਨਹੀਂ ਕਰਨਗੇ। ਹੈਰਾਨੀ ਦੀ ਗੱਲ ਇਹ ਕਿ ਹੋਮ ਡਿਲੀਵਰੀ ਬੰਦ ਦੀ ਇਹ ਕਾਰਵਾਈ ਸਿਰਫ ਲੁਧਿਆਣਾ, ਚੰਡੀਗੜ੍ਹ ਅਤੇ ਫਿਰੋਜ਼ਪੁਰ ਵਿਚ ਹੀ ਕੀਤੀ ਗਈ। , ਜਦਕਿ ਹੋਰ ਕਿਤੇ ਵੀ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਗਿਆ। ਇਸ ਪੀਜ਼ਾ ਬੁਆਏ ਦੇ ਸੰਪਰਕ ਵਿਚ ਆਉਣ ਵਾਲੇ ਕਿੰਨੇ ਲੋਕ ਕੋਰੋਨਾ ਪਾਜਟਿਵ ਹੋਏ ਹਨ, ਇਹ ਸੱਚਾਈ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਸਾਹਮਣੇ ਆਵੇਗੀ ਪਰ ਇਸ ਘਟਨਾ ਨਾਲ ਆਮ ਲੋਕ ਡਰ ਜ਼ਰੂਰ ਗਏ ਹਨ।

ਕੀ ਖਾਣੇ ਦੀ ਡਿਲਿਵਰੀ ਰਾਹੀਂ ਘਰ ਆ ਸਕਦਾ ਹੈ ਕੋਰੋਨਾ ਵਾਇਰਸ ?
ਹੁਣ ਤੱਕ ਹੋਈਆਂ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਇਨਸਾਨੀ ਸਰੀਰ ਤੋਂ ਇਲਾਵਾ ਹਵਾ, ਧਾਤੂ ਅਤੇ ਹੋਰ ਚੀਜ਼ਾਂ ’ਤੇ ਵੀ ਕਈ ਦਿਨਾਂ ਅਤੇ ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ। ‘ਦਾ ਜਰਨਲ ਆਫ ਹਾਸਪੀਟਲ ਇਨਫੈਕਸ਼ਨ’ ਵੱਲੋਂ ਪਿਛਲੇ ਸਮੇਂ ਕਰਵਾਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਕੋਰੋਨਾ ਵਾਇਰਸ ਲੱਕੜ ਅਤੇ ਪਲਾਸਟਿਕ ਦੀ ਕਿਸੇ ਵੀ ਚੀਜ਼ ’ਤੇ 2 ਤੋਂ 9 ਦਿਨ ਤੱਕ ਜਿਉਂਦਾ ਰਹਿ ਸਕਦਾ ਹੈ। ਇਸ ਦੇ ਨਾਲ-ਨਾਲ ਕੁਝ ਅਧਿਐਨਾ ਵਿਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਹ ਵਾਇਰਸ ਤਾਂਬੇ ਦੀ ਧਾਂਤ ਉੱਤੇ 4 ਘੰਟੇ, ਕਾਗਜ਼ ਉੱਤੇ 1 ਦਿਨ ਅਤੇ ਪਲਾਸਿਟ ਉੱਤੇ 3 ਦਿਨ ਤੱਕ ਜਿਉਂਦਾ ਰਹਿ ਸਕਦਾ ਹੈ।

PunjabKesari

 ਕਿਵੇਂ ਮੰਗਵਾਈਏ ਅਤੇ ਖਾਈਏ ਬਾਹਰੋਂ ਆਇਆ ਖਾਣਾ, ਜਾਣੋ ਡਾ. ਗਾਂਧੀ ਦੇ ਵਿਚਾਰ
ਇਸ ਸਭ ਸਬੰਧੀ ਜਗਬਾਣੀ ਵੱਲੋਂ ਜਦੋਂ ਪਟਿਆਲਾ ਦੇ ਸਾਬਕਾ ਸੰਸਦ ਡਾ. ਧਰਮਵੀਰ ਗਾਂਧੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਡਿਲਿਵਰੀ ਅਜਿਹੇ ਦੇ ਸਾਰੇ ਚੈਨਲ ਬੰਦ ਹੋਣੇ ਚਾਹੀਦੇ ਹਨ, ਜੋ ਕੋਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਬਣ ਸਕਦੇ ਹਨ। ਇਸ ਦੇ ਨਾਲ-ਨਾਲ ਜਿਹੜੇ ਵੀ ਡਿਲਿਵਰੀ ਬੁਆਏ ਹਨ ਉਨ੍ਹਾਂ ਦੀ ਸਿਹਤ ਦੀ ਬਕਾਇਦਾ ਜਾਂਚ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਇਕ ਦਿਨ ਵਿਚ ਕਈ ਲੋਕਾਂ ਦੇ ਸੰਪਰਕ ਵਿਚ ਆਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ-ਨਾਲ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੇ ਘਰਾਂ ਤੱਕ ਖਾਣਾ ਪਹੁੰਚਾ ਰਹੀਂਆਂ ਹਨ, ਉਨ੍ਹਾਂ ਵੱਲੋਂ ਵੀ ਸਿਰਫ ਰਿਸ਼ਟ-ਪੁਸ਼ਟ ਨੌਜਵਾਨ ਹੀ ਲੰਗਰ ਦੀ ਸੇਵਾ ਵਿਚ ਭੇਜਣੇ ਚਾਹੀਦੇ ਹਨ।

PunjabKesari ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਗੱਲ ਤਾਂ ਇਹੀ ਹੈ ਕਿ ਸਿਰਫ ਘਰ ਦਾ ਪੱਕਿਆ ਖਾਣਾ ਹੀ ਖਾਧਾ ਜਾਵੇ ਪਰ ਜੇਕਰ ਕਿਸੇ ਮਜਬੂਰੀ ਵੱਸ ਸਾਨੂੰ ਬਾਹਰਲੇ ਖਾਣੇ ਦੀ ਡਿਲਿਵਰੀ ਮੰਗਵਾਉਣੀ ਪੈਂਦੀ ਹੈ ਤਾਂ ਡਿਲਿਵਰੀ ਦੇਣ ਵਾਲੇ ਦੇ ਸੰਪਰਕ ਵਿਚ ਆਉਣ ਤੋਂ ਬਚਿਆ ਜਾਵੇ ਅਤੇ ਮੰਗਵਾਏ ਗਏ ਖਾਣੇ ਨੂੰ ਖਾਣ ਤੋਂ ਪਹਿਲਾਂ ਡੱਬੇ ਵਿਚੋਂ ਕੱਢ ਕੇ ਹੱਥਾਂ ਨੂੰ ਸਵਾਰ ਕੇ ਧੋ ਲਿਆ ਜਾਵੇ। 


ਹੋਰ ਸਿਹਤ ਮਾਹਰਾਂ ਦੀ ਰਾਇ
ਬਾਹਰੋਂ ਮੰਗਵਾਏ ਗਏ ਖਾਣੇ ਨੂੰ ਖਾਣ ਸਬੰਧੀ ਦੁਨੀਆਂ ਭਰ ਦੇ ਕਈ ਸਿਹਤ ਮਾਹਰਾਂ ਨੇ ਆਪਣੇ ਵਿਚਾਰ ਦਿੱਤੇ ਹਨ। ਇਸ ਸਬੰਧੀ ਪ੍ਰੋਫੈਸਰ ਬਲੂਮਫੀਲਡ ਦਾ ਕਹਿਣਾ ਹੈ ਕਿ ਬਾਹਰੋਂ ਆਏ ਜਾਂ ਮੰਗਵਾਏ ਗਏ ਖਾਣੇ ਨੂੰ ਪਹਿਲਾਂ ਸਾਫ ਬਰਤਨ ਵਿਚ ਕੱਢ ਲਵੋ। ਜਿਸ ਪੈਕਿੰਗ ਵਿਚ ਖਾਣਾ ਲਿਆਂਦਾ ਗਿਆ ਹੈ, ਉਸ ਨੂੰ ਬਾਹਰ ਸੁੱਟ ਦੇਵੋ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਇਸ ਬਾਅਦ ਖਾਣੇ ਨੂੰ ਉਚਿਤ ਤਾਪਮਾਨ ’ਤੇ ਦੁਬਾਰਾ ਗਰਮ ਕਰੋ। ਇਸ ਸਾਰੀ ਪਰਕਿਰਿਆ ਤੋਂ ਬਾਅਦ ਹੀ ਬਾਹਰੋਂ ਆਏ ਖਾਣੇ ਨੂੰ ਖਾਣਾ ਸ਼ੁਰੂ ਕਰੋ।

PunjabKesari


author

jasbir singh

News Editor

Related News