ਪ੍ਰਦੁਮਨ ਦੇ ਨਾਲ ਹੀ ਪਿਆਨੋ ਸਿੱਖਦਾ ਸੀ ਮੁਲਜ਼ਮ, ਕੱਪੜਿਆਂ ''ਤੇ ਖੂਨ ਨਾ ਹੋਣ ਦੀ ਦੱਸੀ ਵਜ੍ਹਾ
Wednesday, Nov 15, 2017 - 08:24 AM (IST)

ਗੁਰੂਗਰਾਮ : ਪ੍ਰਦੁਮਨ ਕਤਲ ਕੇਸ ਦੀ ਜਾਂਚ ਕਰ ਰਹੀ ਸੀ.ਬੀ.ਆਈ. ਦੋਸ਼ੀ ਵਿਦਿਆਰਥੀ ਤੋਂ ਪੁੱਛਗਿੱਛ ਕਰਕੇ ਕਈ ਖੁਲਾਸੇ ਕਰ ਰਹੀ ਹੈ। ਇਨ੍ਹਾਂ 'ਚ ਇਕ ਹੋਰ ਖੁਲਾਸਾ ਸਾਹਮਣੇ ਆਇਆ ਹੈ ਕਿ ਦੋਸ਼ੀ ਵਿਦਿਆਰਥੀ ਅਤੇ ਪ੍ਰਦੁਮਨ ਪਹਿਲਾਂ ਤੋਂ ਹੀ ਇਕ ਦੂਸਰੇ ਨੂੰ ਜਾਣਦੇ ਸਨ ਕਿਉਂਕਿ ਦੋਵੇਂ ਇਕ ਹੀ ਪਿਆਨੋ ਕਲਾਸ 'ਚ ਜਾਂਦੇ ਸਨ। ਪ੍ਰਦੁਮਨ ਕੈਸਿਓ ਸਿੱਖਦਾ ਸੀ। ਇਥੇ ਹੀ ਦੋਵਾਂ ਦੀ ਆਪਸ 'ਚ ਜਾਣ-ਪਛਾਣ ਹੋਈ ਸੀ। ਇਸੇ ਕਾਰਨ ਪ੍ਰਦੁਮਨ, ਦੋਸ਼ੀ ਵਿਦਿਆਰਥੀ ਨੇ ਨਾਲ ਬਾਥਰੂਮ ਤੱਕ ਜਾਣ ਲਈ ਤਿਆਰ ਹੋ ਗਿਆ ਸੀ। ਇਸ ਦੇ ਨਾਲ ਹੀ ਦੋਸ਼ੀ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਪ੍ਰਦੁਮਨ ਨੂੰ ਕਿਸ ਤਰ੍ਹਾਂ ਮਾਰਿਆ ਸੀ।
ਦੋਸ਼ੀ ਵਿਦਿਆਰਥੀ ਨੇ ਦੱਸਿਆ ਕਿ ਉਹ ਪ੍ਰਦੁਮਨ ਨੂੰ ਵਰਗਲਾ ਕੇ ਬਾਥਰੂਮ ਤੱਕ ਲੈ ਗਿਆ ਸੀ। ਬਾਥਰੂਮ 'ਚ ਉਸਨੂੰ ਥੋੜ੍ਹੀ ਦੇਰ ਲਈ ਖੜ੍ਹਾ ਹੋਣ ਲਈ ਕਿਹਾ ਅਤੇ ਕਲਾਸ 'ਚ ਜਾ ਕੇ ਬੈਗ 'ਚੋਂ ਚਾਕੂ ਕੱਢ ਲਿਆਇਆ, ਜੋ ਕਿ ਉਸਨੇ ਸੋਹਨਾ ਬਾਜ਼ਾਰ 'ਚੋਂ ਖਰੀਦਿਆ ਸੀ। ਇਸ ਤੋਂ ਬਾਅਦ ਬਾਥਰੂਮ 'ਚ ਚਾਕੂ ਲਿਆ ਕੇ ਪ੍ਰਦੁਮਨ ਦਾ ਗਲਾ ਕੱਟ ਦਿੱਤਾ। ਸੀ.ਬੀ.ਆਈ. ਅਨੁਸਾਰ ਦੋਸ਼ੀ ਨੇ ਦੱਸਿਆ ਕਿ ਪ੍ਰਦੁਮਨ ਦੀ ਪਿੱਠ 'ਤੇ ਬੈਗ ਟੰਗਿਆ ਸੀ, ਜਿਸਨੇ ਦੋਸ਼ੀ ਲਈ ਸ਼ਸਤਰ ਦਾ ਕੰਮ ਕੀਤਾ ਅਤੇ ਦੋਸ਼ੀ ਦੇ ਕੱਪੜਿਆਂ 'ਤੇ ਨਿਸ਼ਾਨ ਨਹੀਂ ਪੈਣ ਦਿੱਤੇ। ਇਸ ਤੋਂ ਬਾਅਦ ਉਸਨੇ ਮਾਲੀ ਅਤੇ ਅਧਿਆਪਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜੁਵੇਨਾਇਲ ਜਸਟਿਸ ਬੋਰਡ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕੀਤਾ ਕਿ ਉਸਨੂੰ ਇਮਤਿਹਾਨ ਦਾ ਡਰ ਸੀ ਅਤੇ ਕਿਸੇ ਵੀ ਹਾਲਤ 'ਚ ਇਨ੍ਹਾਂ ਨੂੰ ਟਾਲਣਾ ਚਾਹੁੰਦਾ ਸੀ।