ਜਲੰਧਰ ''ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਦੇ ਮਾਮਲੇ ''ਚ 4 ਮੁਲਜ਼ਮ ਹਥਿਆਰ ਸਣੇ ਗ੍ਰਿਫ਼ਤਾਰ

Thursday, Aug 14, 2025 - 06:13 PM (IST)

ਜਲੰਧਰ ''ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਦੇ ਮਾਮਲੇ ''ਚ 4 ਮੁਲਜ਼ਮ ਹਥਿਆਰ ਸਣੇ ਗ੍ਰਿਫ਼ਤਾਰ

ਜਲੰਧਰ (ਕੁੰਦਨ, ਪੰਕਜ)- ਜਲੰਧਰ ਵਿਚ ਨਿਊ ਗੁਰੂ ਨਾਨਕ ਨੇੜੇ ਨਾਗਰਾ ਫਾਟਕ ਕੋਲ ਹੋਏ ਨੌਜਵਾਨ ਦੇ ਕਤਲ ਦੇ ਮਾਮਲਾ ਸੁਲਝਾ ਲਿਆ ਗਿਆ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿਚ ਜਲੰਧਰ ਪੁਲਸ ਨੇ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਥਾਣਾ ਡਿਵੀਜ਼ਨ ਨੰਬਰ-1 ਦੀ ਟੀਮ ਨੇ ਵਾਰਦਾਤ ਵਿਚ ਵਰਤੇ ਹਥਿਆਰ ਅਤੇ ਕਾਰ ਵੀ ਬਰਾਮਦ ਕੀਤੀ ਗਈ ਹੈ। 

ਵੇਰਵਾ ਦਿੰਦੇ ਸਾਂਝੇ ਕਰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਕਦਮਾ ਨੰਬਰ 147 ਮਿਤੀ ਅਗਸਤ ਨੂੰ ਧਾਰਾ 103 (1), 109, 191 (3), 190, 324 (4) ਭਾਰਤੀ ਨਿਆਂ ਸੰਹਿਤਾ (BNS)2023 ਅਤੇ ਧਾਰਾ 25–54–59 ਆਰਮਜ਼ ਐਕਟ ਅਧੀਨ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਇਹ ਮੁੱਕਦਮਾ ਸ਼ਿਕਾਇਤ ਕਰਤਾ ਜਗੀਰੀ ਪੁੱਤਰ ਪਿਆਰਾ ਲਾਲ, ਵਾਸੀ ਅਸ਼ੋਕ ਨਗਰ ਜਲੰਧਰ ਦੇ ਬਿਆਨ 'ਤੇ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ:  ਪੰਜਾਬ 'ਚ ਹੜ੍ਹ! ਮੰਡ ਇਲਾਕੇ 'ਚ ਬਿਆਸ ਦਰਿਆ ਨੇ ਮਚਾਈ ਤਬਾਹੀ, ਘਰ ਛੱਡਣ ਨੂੰ ਮਜਬੂਰ ਹੋਏ ਲੋਕ

PunjabKesari

ਸ਼ਿਕਾਇਤ ਕਰਤਾ ਅਨੁਸਾਰ 12 ਅਗਸਤ ਦੀ ਰਾਤ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇੜੇ ਨਾਗਰਾ ਫਾਟਕ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ। ਚਿੰਤਾ ਹੋਣ ਮਗਰੋਂ ਸ਼ਿਕਾਇਤ ਕਰਤਾ ਆਪਣੇ ਛੋਟੇ ਪੁੱਤਰ ਸਾਗਰ ਨਾਲ ਉਸ ਨੂੰ ਲੱਭਣ ਲਈ ਗਿਆ ਅਤੇ ਉਥੇ ਨੇੜੇ ਖੜ੍ਹੇ ਕੁਝ ਵਿਅਕਤੀਆਂ ਨੂੰ ਵੇਖਿਆ। ਉਨ੍ਹਾਂ ਵਿੱਚੋਂ ਇਕ ਨੇ ਦਾਤਰ (ਤੇਜ਼ਧਾਰ ਵਾਲਾ ਹਥਿਆਰ) ਨਾਲ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਵਾਰ ਕੀਤਾ, ਜਦਕਿ ਹੋਰਨਾਂ ਨੇ ਵੀ ਹਥਿਆਰਾਂ ਨਾਲ ਹਮਲਾ ਕੀਤਾ। 

ਇਕ ਰਾਈਫਲ ਨਾਲ 4–5 ਗੋਲ਼ੀਆਂ ਚਲਾਈਆਂ ਗਈਆਂ, ਜਿਸ ਨਾਲ ਹੋਰ ਰਿਸ਼ਤੇਦਾਰ ਜ਼ਖ਼ਮੀ ਹੋਏ। ਗੁਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸੀ. ਸੀ. ਟੀ. ਵੀ. ਫੁਟੇਜ, ਤਕਨੀਕੀ ਸਹਾਇਤਾ ਅਤੇ ਖ਼ੁਫ਼ੀਆ ਸੋਰਸਾ ਦੀ ਵਰਤੋਂ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ। 

ਇਹ ਵੀ ਪੜ੍ਹੋ: Punjab: ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ 'ਚ ਮੌਤ, ਭੈਣ ਕੋਲ ਰੱਖੜੀ ਬਣਵਾਉਣ ਜਾਂਦੇ ਸਮੇਂ ਵਾਪਰਿਆ ਹਾਦਸਾ

ਕੁਝ ਘੰਟਿਆਂ ਵਿੱਚ ਹੀ ਚਾਰ ਦੋਸ਼ੀਆਂ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਕਾਕਾ ਪੁੱਤਰ ਕੁਲਵੰਤ ਸਿੰਘ ਮਹਾਰਾਜਾ ਗਾਰਡਨ ਜਲੰਧਰ ਉਮਰ ਕਰੀਬ (19), ਮੱਕੋ ਉਰਫ਼ ਸੌਰਵ (23) ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ, ਸੈਮਸਨ ਉਰਫ਼ ਬੌਬੀ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ (25), ਇੰਦਰਜੀਤ ਸਿੰਘ (35) ਨਿਹੰਗ ਪੁੱਤਰ ਮੱਖਣ ਸਿੰਘ ਵਾਸੀ ਗਲੀ ਨੰਬਰ 4 ਰਵੀਦਾਸ ਨਗਰ ਜ਼ਿੰਦਾ ਰੋਡ ਜਲੰਧਰ ਵਜੋਂ ਹੋਈ। ਮੁਲਜ਼ਮਾਂ ਕੋਲੋਂ ਇਕ ਰਾਈਫ਼ਲ ਅਤੇ ਤਿੰਨ ਖਾਲੀ ਕਾਰਤੂਸਾਂ ਸਮੇਤ ਕਾਰ ਦੇ ਗ੍ਰਿਫ਼ਤਾਰ ਕੀਤਾ। ਵਾਰਦਾਤ ਵਿੱਚ ਸ਼ਾਮਲ 1 ਵਿਅਕਤੀ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਗੰਭੀਰ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ। ਦੋਸ਼ੀਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

ਇਹ ਵੀ ਪੜ੍ਹੋ: ਪੰਜਾਬ 'ਚ ਖ਼ਤਰੇ ਦੀ ਘੰਟੀ! ਭਾਰੀ ਮੀਂਹ ਕਾਰਨ ਵਧੀਆਂ ਮੁਸ਼ਕਿਲਾਂ, ਬਿਆਸ ਦਰਿਆ ਦਾ ਪਾਣੀ ਓਵਰਫਲੋਅ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News