ਮੂਸੇਵਾਲਾ ਕਤਲਕਾਂਡ ਨਾਲ ਜੁੜੇ 2 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, ਕੀਤਾ ਨਵਾਂ ਕਾਂਡ
Friday, Aug 08, 2025 - 10:58 AM (IST)

ਚੰਡੀਗੜ੍ਹ (ਸੁਸ਼ੀਲ): ਗ੍ਰੀਸ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ ਕੈਥਲ ਨਿਵਾਸੀ ਮਨਜੀਤ ਸਿੰਘ ਤੋਂ 78 ਲੱਖ ਦੀ ਠੱਗੀ ਮਾਰਨ ਵਾਲੇ ਸੈਕਟਰ-34 ਸਥਿਤ ਗੁਰੂ ਟੂਰ ਐਂਡ ਟਰੈਵਲਜ਼ ਦੇ ਮਾਲਕ ਸਣੇ ਦੋ ਨੂੰ ਸੈਕਟਰ-34 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰੂ ਟੂਰ ਐਂਡ ਟ੍ਰੈਵਲਜ਼ ਮਾਲਕ ਅਤੇ ਕਪੂਰਥਲਾ ਦੀ ਦੇਵ ਕਾਲੋਨੀ ਨਿਵਾਸੀ ਹਰਮੀਤ ਸਿੰਘ ਉਰਫ਼ ਟੀਟੂ ਚੰਦ ਅਤੇ ਨਾਰਥ ਵੈਸਟ ਦਿੱਲੀ ਨਿਵਾਸੀ ਅਰਜਿਤ ਕੁਮਾਰ ਵਜੋਂ ਹੋਈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਕੈਬਨਿਟ ਦੇ ਮੰਤਰੀ ਅਮਨ ਅਰੋੜਾ ਨੂੰ ਨੋਟਿਸ ਜਾਰੀ
ਮੂਸੇਵਾਲਾ ਕਤਲਕਾਂਡ ਨਾਲ ਵੀ ਜੁੜੇ ਤਾਰ
ਪੁੱਛਗਿੱਛ ਵਿਚ ਪਤਾ ਲੱਗਿਆ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਜ਼ਿਸ਼ਕਾਰਾਂ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਨ ਤੇ ਹੋਰਾਂ ਲਈ ਫ਼ਰਜ਼ੀ ਪਾਸਪੋਰਟ ਵੀ ਬਣਾਏ ਸਨ। ਸੈਕਟਰ-34 ਥਾਣਾ ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8