ਪਿਸਤੌਲ ਦੀ ਨੋਕ ''ਤੇ ਸੇਲਸਮੈਨ ਤੋਂ ਲੁੱਟੀ ਨਕਦੀ

Wednesday, Jan 03, 2018 - 06:18 PM (IST)

ਪਿਸਤੌਲ ਦੀ ਨੋਕ ''ਤੇ ਸੇਲਸਮੈਨ ਤੋਂ ਲੁੱਟੀ ਨਕਦੀ

ਗੁਰਦਾਸਪੁਰ (ਵਿਨੋਦ) - ਥਾਣਾ ਬਹਿਰਾਮਪੁਰ ਅਧੀਨ ਆਉਂਦੇ ਇਲਾਕੇ 'ਚ ਬੀਤੀ ਰਾਤ ਇਕ ਸ਼ਰਾਬ ਦੇ ਠੇਕੇ ਦੇ ਸੈਲਜ਼ਮੈਨ ਤੋਂ ਨਕਦੀ ਸਮੇਤ ਹੋਰ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੈਲਜ਼ਮੈਨ ਰਾਜੇਸ਼ ਕੁਮਾਰ ਲੱਕੀ ਪੁੱਤਰ ਰਾਮ ਦਾਸ ਵਾਸੀ ਮਰਾੜਾ ਨੇ ਦੱਸਿਆ ਕਿ ਮੈ ਪਿੰਡ ਭਰਥ ਵਿਖੇ ਆਪਣੇ ਠੇਕੇ ਨੂੰ ਰਾਤ 8.15 ਵਜੇ ਬੰਦ ਕਰਕੇ ਕਸਬਾ ਬਹਿਰਾਮਪੁਰ ਵਿਖੇ ਮੋਟਰਸਾਈਕਲ 'ਤੇ ਠੇਕੇ ਦੀ ਸੇਲ ਰਾਸ਼ੀ ਜਮ੍ਹਾਂ ਕਰਵਾਉਣ ਲਈ ਆ ਰਿਹਾ ਸੀ, ਜਦ ਪਿੰਡ ਦੌਦਵਾਂ ਤੋਂ ਰੰਗੜਪਿੰਡੀ ਵਾਲੀ ਸਾਈਡ ਨੂੰ ਜਾ ਰਿਹਾ ਸੀ ਤਾਂ ਪਿਛੋਂ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਅਤੇ ਮੇਰੇ ਮੋਟਰਸਾਈਕਲ ਨੂੰ ਰੋਕ ਕੇ ਪਿਸਤੌਲ ਦੀ ਨੌਕ 'ਤੇ ਮੇਰੇ ਕੋਲੋ ਠੇਕੇ ਦੀ 5180 ਰੁਪਏ ਸਮੇਤ 700 ਰੁਪਏ ਦੀ ਹੋਰ ਮੇਰੀ ਰਾਸ਼ੀ, ਇਕ ਏ. ਟੀ. ਐੱਮ ਕਾਰਡ, ਲਾਇਸੈਸ, ਵੋਟਰ ਕਾਰਡ ਸਮੇਤ ਮੇਰਾ ਮੋਬਾਇਲ ਫੋਨ ਖੋਹ ਕੇ ਦੀਨਾਨਗਰ ਵਾਲੀ ਸਾਈਡ ਨੂੰ ਫਰਾਰ ਹੋ ਗਏ । ਇਸ ਸੰਬੰਧੀ ਉਸ ਨੇ ਥਾਣਾ ਬਹਿਰਾਮਪੁਰ ਵਿਖੇ ਸੂਚਨਾ ਦਿੱਤੀ। ਇਲਾਕੇ ਅੰਦਰ ਪਿਛਲੇਂ ਦਿਨਾਂ 'ਚ ਵੱਧ ਰਹੀਆਂ ਘਟਨਾ ਕਾਰਨ ਇਲਾਕੇ ਵਾਸੀਆ ਨੇ ਪੁਲਸ ਪ੍ਰਸਾਸ਼ਨ ਕੋਲੋਂ ਇਲਾਕੇ ਅੰਦਰ ਪੁਲਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਕਿ ਨਿੱਤ ਦਿਨ ਹੋ ਰਹੀਆ ਘਟਨਾਵਾਂ ਤੋਂ ਨਿਜਾਤ ਮਿਲ ਸਕੇ। 
ਕੀ ਕਹਿਣਾ ਥਾਣਾ ਮੁਖੀ ਦਾ
ਇਸ ਸੰਬੰਧੀ ਜਦ ਥਾਣਾ ਬਹਿਰਾਮਪੁਰ ਦੇ ਮੁਖੀ ਪ੍ਰੇਮ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੈਂ ਰਾਤ ਪੁਲਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚਿਆਂ ਸੀ। ਇਹ ਮਾਮਲਾ ਵੇਖਣ 'ਚ ਕੁਝ ਸ਼ੱਕੀ ਲੱਗਦਾ ਹੈ। ਇਸ ਮਾਮਲੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।


Related News