ਪੰਜਾਬਣ ਨੇ UK 'ਚ ਕਰਵਾਈ ਬੱਲੇ-ਬੱਲੇ, ਡਰ ਨੂੰ ਤਾਕਤ ਬਣਾ ਕੇ ਜਿੱਤਿਆ ਵੱਡਾ ਚੈਲੰਜ

Friday, Jun 09, 2023 - 05:31 PM (IST)

ਪੰਜਾਬਣ ਨੇ UK 'ਚ ਕਰਵਾਈ ਬੱਲੇ-ਬੱਲੇ, ਡਰ ਨੂੰ ਤਾਕਤ ਬਣਾ ਕੇ ਜਿੱਤਿਆ ਵੱਡਾ ਚੈਲੰਜ

ਫਗਵਾੜਾ- ਪਿਛਲੇ ਸਾਲ ਮਿਸ ਗ੍ਰੇਟ ਬ੍ਰਿਟੇਨ ਪੇਜੈਂਟ ਦੇ ਟੌਪ-5 ਵਿਚ ਜਗ੍ਹਾ ਬਣਾਉਣ ਵਾਲੀ ਫਗਵਾੜਾ ਦੀ ਰਹਿਣ ਵਾਲੀ ਰਜਨੀ ਸਿੰਘ (42) ਜਿਸ ਹੁਣ ਇਕ ਨਵੇਂ ਰਾਹ ਉੱਤੇ ਤੁਰ ਪਈ ਹੈ। ਰਜਨੀ ਨੇ ਆਨਲਾਈਨ ਫਿਟਨੈੱਸ ਕਮਿਊਨਿਟੀ ਵੱਲੋਂ ਆਯੋਜਿਤ ਕੀਤੇ ਗਏ ਸਭ ਤੋਂ ਵੱਡੇ ਟਰਾਂਸਫਾਰਮੇਸ਼ਨ ਚੈਲੰਜ ਨੂੰ ਜਿੱਤ ਲਿਆ ਹੈ। ਇਹ ਪੂਰਾ ਸੈਸ਼ਨ 12 ਹਫ਼ਤਿਆਂ ਦਾ ਸੀ। ਰਜਨੀ ਨੇ ਫਿਟਨੈੱਸ ਮੁਕਾਬਲੇ ਦੌਰਾਨ 13,000 ਮੁਕਾਬਲੇਬਾਜ਼ਾਂ ਵਿੱਚੋਂ ਮਹਿਲਾ ਵਿਅਕਤੀਗਤ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇਹ ਘੋਸ਼ਣਾ 17 ਮਈ 2023 ਨੂੰ ਕੀਤੀ ਗਈ ਸੀ। ਰਜਨੀ ਦਾ ਅਗਲਾ ਟੀਚਾ ਕੈਲਿਸਥੈਨਿਕਸ ਸਿੱਖਣਾ ਹੈ। ਇਹ ਇਕ ਤਰ੍ਹਾਂ ਦੀ ਕਸਰਤ ਦੀ ਕਿਸਮ ਹੈ, ਜਿਸ ਵਿੱਚ ਕੋਈ ਵਿਅਕਤੀ ਆਪਣੇ ਸਰੀਰ ਦੇ ਭਾਰ ਨੂੰ ਘੱਟ ਜਾਂ ਬਿਨਾਂ ਕਿਸੇ ਸਾਜ਼-ਸਾਮਾਨ ਦੇ ਵਰਤਦਾ ਹੈ। ਇਸ 'ਚ ਪੂਰਾ ਧਿਆਨ ਮਾਸਪੇਸ਼ੀਆਂ ਬਣਾਉਣ 'ਤੇ ਹੁੰਦਾ ਹੈ। ਫਗਵਾੜਾ ਦੇ ਸਾਬਕਾ ਕੌਂਸਲਰ ਵਿਜੇ ਸੋਂਧੀ ਅਤੇ ਉਨ੍ਹਾਂ ਦੇ ਪਿਤਾ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਰਜਨੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਕੀਤੀ ਹੈ ਅਤੇ ਸਾਲ 2003 ਵਿੱਚ ਵਿਆਹ ਕਰਵਾ ਕੇ ਯੂਨਾਈਟਿਡ ਕਿੰਗਡਮ ਚਲੀ ਗਈ ਸੀ।

ਇਹ ਵੀ ਪੜ੍ਹੋ-ਜਲੰਧਰ 'ਚ 3 ਮੁਲਜ਼ਮ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ, ਇਕ ਨੇ ਖ਼ੁਦ ਨੂੰ ਦੱਸਿਆ ਮਾਸਟਰ ਸਲੀਮ ਦਾ ਜੀਜਾ

ਡਰ ਨੂੰ ਬਣਾਇਆ ਤਾਕਤ 
ਆਪਣੀ 12 ਹਫ਼ਤਿਆਂ ਦੀ ਟਰਾਂਸਫਾਰਮੇਸ਼ਨ ਯਾਤਰਾ ਦੌਰਾਨ ਰਜਨੀ ਨੇ ਪਾਇਆ ਕਿ ਅਨੁਸ਼ਾਸਨ, ਸਹੀ ਪੋਸ਼ਣ, ਕਸਰਤ, ਲੋੜੀਂਦੀ ਨੀਂਦ ਅਤੇ ਚੰਗੀਆਂ ਆਦਤਾਂ ਸਫ਼ਲਤਾ ਦੀਆਂ ਕੁੰਜੀਆਂ ਹਨ। ਉਸ ਨੇ ਕਿਹਾ ਕਿ ਹਾਲਾਂਕਿ ਇਹ ਤੁਹਾਡੇ ਲਈ ਸਧਾਰਨ ਲੱਗ ਸਕਦਾ ਹੈ ਪਰ ਇਨ੍ਹਾਂ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਧੀਰਜ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਹਾਲਾਂਕਿ ਮਾਨਸਿਕ ਅਤੇ ਸਰੀਰਕ ਰੂਪ ਨਾਲ ਬਦਲਾਅ ਇਸ ਦੇ ਲਾਇਕ ਹੈ। ਜਿਵੇਂ-ਜਿਵੇਂ ਰਜਨੀ ਸਰੀਰਕ ਤੌਰ 'ਤੇ ਮਜ਼ਬੂਤ ਹੁੰਦੀ ਗਈ, ਉਸ ਨੇ ਆਪਣੀ ਮਾਨਸਿਕ ਤਾਕਤ ਵਿਚ ਵੀ ਸੁਧਾਰ ਵੇਖਿਆ ਅਤੇ ਉਸ ਦਾ ਡਰ ਤਾਕਤ ਵਿਚ ਬਦਲ ਗਿਆ। ਰਜਨੀ ਨੇ ਕਿਹਾ ਮੈਂ ਇਕ ਡਰਪੋਕ ਅਤੇ ਆਤਮ-ਵਿਸ਼ਵਾਸ ਦੀ ਕਮੀ ਵਾਲੀ ਕੁੜੀ ਸੀ ਪਰ ਹੁਣ ਮੈਂ ਇਕ ਆਤਮ-ਵਿਸ਼ਵਾਸ ਵਾਲੀ ਕੁੜੀ ਬਣ ਗਈ ਹਾਂ ਜੋ ਕਦੇ ਨਹੀਂ ਰੁਕੇਗੀ। ਮੈਂ ਡਿਪਰੈਸ਼ਨ ਅਤੇ ਖ਼ੁਦਕੁਸ਼ੀ ਦੇ ਵਿਚਾਰਾਂ ਦਾ ਸਾਹਮਣਾ ਕੀਤਾ ਪਰ ਹੁਣ ਮੈਂ ਇੱਕ ਫੀਨਿਕਸ ਵਾਂਗ ਉਭਰੀ ਹਾਂ, ਪਹਿਲਾਂ ਨਾਲੋਂ ਮੇਰੇ ਵਿਚ ਆਤਮ-ਵਿਸ਼ਵਾਸ ਵਧੇਰੇ ਆ ਗਿਆ ਹੈ। 

PunjabKesari

ਉਸ ਨੇ ਕਿਹਾ ਕਿ ਅਨੁਸ਼ਾਸਨ, ਸਹੀ ਪੋਸ਼ਣ, ਕਸਰਤ, ਲੋੜੀਂਦੀ ਨੀਂਦ ਅਤੇ ਚੰਗੀਆਂ ਆਦਤਾਂ ਬਣਾਉਣਾ ਸਫਲਤਾ ਦੀਆਂ ਕੁੰਜੀਆਂ ਹਨ ਅਤੇ ਨਤੀਜੇ ਪ੍ਰਾਪਤ ਕਰਨ ਲਈ ਧੀਰਜ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਰਜਨੀ ਇਕ ਪਤਨੀ ਹੋਣ ਦੇ ਨਾਲ-ਨਾਲ ਦੋ ਬੱਚਿਆਂ ਦੀ ਮਾਂ ਵੀ ਹੈ। ਉਹ ਇੱਕ ਆਮ ਭਾਰਤੀ ਪੰਜਾਬੀ ਪਰਿਵਾਰ ਵਿੱਚ ਰਹਿੰਦੀ ਹੈ। ਉਸ ਨੇ 2022 ਵਿੱਚ ਵੱਕਾਰੀ ਮਿਸ ਗ੍ਰੇਟ ਬ੍ਰਿਟੇਨ ਮੁਕਾਬਲੇਬਾਜ਼ ਵਿੱਚ ਬਜ਼ੁਰਗ ਔਰਤਾਂ ਦੀ ਸ਼੍ਰੇਣੀ ਵਿੱਚ ਚੌਥੀ ਉਪ ਜੇਤੂ ਬਣਨ ਲਈ ਪੀ. ਸੀ. ਓ. ਐੱਸ, ਸਾਇਟਿਕਾ, ਹਰਨੀਏਟਿਡ ਡਿਸਕ, ਚੱਕਰ ਅਤੇ ਚਿੰਤਾ ਸਮੇਤ ਕਈ ਸਿਹਤ ਮੁੱਦਿਆਂ 'ਤੇ ਕਾਬੂ ਪਾਇਆ। ਰਜਨੀ ਨੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੇ ਪਰਿਵਾਰ ਖ਼ਾਸ ਕਰਕੇ ਆਪਣੇ ਪਤੀ ਦਲਜੀਤ ਸਿੰਘ ਦਾ ਧੰਨਵਾਦ ਕੀਤਾ। ਰਜਨੀ ਦਾ ਮੰਨਣਾ ਹੈ ਕਿ ਉਮਰ ਕਦੇ ਵੀ ਸਿੱਖਣ ਅਤੇ ਸਵੈ-ਵਿਕਾਸ ਲਈ ਰੁਕਾਵਟ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ।

ਇਹ ਵੀ ਪੜ੍ਹੋ-ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਰਜਨੀ ਦੀ ਸੁੰਦਰਤਾ ਮੁਕਾਬਲੇ ਦੀ ਪ੍ਰਤੀਯੋਗੀ ਤੋਂ ਲੈ ਕੇ ਫਿਟਨੈੱਸ ਉਤਸ਼ਾਹੀ, ਸਹਿ-ਲੇਖਕ ਅਤੇ ਬਾਡੀ ਬਿਲਡਿੰਗ ਦੇ ਉਤਸ਼ਾਹ ਤੱਕ ਦੀ ਸ਼ਾਨਦਾਰ ਯਾਤਰਾ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਉਸ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ। ਉਸ ਦੇ ਪਤੀ ਨੇ ਕਿਹਾ ਕਿ ਰਜਨੀ ਦੀ ਕਹਾਣੀ ਉਮਰ ਜਾਂ ਸਮਾਜਿਕ ਉਮੀਦਾਂ ਦੀ ਪ੍ਰਵਾਹ ਕੀਤੇ ਬਿਨਾਂ ਔਰਤਾਂ ਨੂੰ ਆਪਣੀ ਅਸਲ ਸਮਰੱਥਾ ਨੂੰ ਅਪਣਾਉਣ ਅਤੇ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀ ਹੈ।
ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਗਈ ਇਕ ਇੰਟਰਵਿਊ ਵਿੱਚ ਰਜਨੀ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਮੇਰੀ ਕਹਾਣੀ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਹ ਕਈਆਂ ਨੂੰ ਪ੍ਰੇਰਿਤ ਕਰ ਸਕਦੀ ਹੈ। ਖ਼ਾਸ ਤੌਰ 'ਤੇ ਉਨ੍ਹਾਂ ਔਰਤਾਂ ਨੂੰ ਜਿਨ੍ਹਾਂ ਨੂੰ ਆਪਣੀ ਅੰਦਰੂਨੀ ਤਾਕਤ ਲੱਭਣ ਲਈ ਇਸ ਨੂੰ ਸੁਣਨ ਦੀ ਲੋੜ ਹੋ ਸਕਦੀ ਹੈ। ਮੈਂ ਔਰਤਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਵੇਂ ਔਰਤਾਂ ਦੀ ਉਮਰ ਕੋਈ ਵੀ ਹੋਵੇ ਔਰਤਾਂ ਕੋਈ ਵੀ ਵੱਡਾ ਮੁਕਾਮ ਹਾਸਲ ਕਰ ਸਕਦੀਆਂ ਹਨ, ਭਾਵੇਂ ਉਹ ਸੁੰਦਰਤਾ ਮੁਕਾਬਲੇ ਹੋਣ, ਬਾਡੀ ਬਿਲਡਿੰਗ, ਕੈਲਿਸਥੈਨਿਕ ਜਾਂ ਕੋਈ ਵੀ ਜਨੂੰਨ ਹੋਵੇ। 

ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News