ਫਗਵਾੜਾ ''ਚ ਅਜੇ ਵੀ ਕਰਫਿਊ ਵਰਗੇ ਹਾਲਾਤ, ਹਿਰਾਸਤ ''ਚ ਲਏ ਸ਼ਿਵਸੈਨਾ ਨੇਤਾ

04/15/2018 11:02:18 AM

ਫਗਵਾੜਾ (ਜਲੋਟਾ)— ਇਥੋਂ ਦੇ ਗੋਲ ਚੌਕ 'ਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ ਨੂੰ ਲੈ ਕੇ ਫਗਵਾੜਾ 'ਚ ਹਾਲਾਤ ਅਜੇ ਵੀ ਕਰਫਿਊ ਵਰਗੇ ਬਣੇ ਹੋਏ ਹਨ। ਭਾਰੀ ਗਿਣਤੀ 'ਚ ਇਥੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਚਲਦਿਆਂ ਪੰਜਾਬ ਦੇ 4 ਜ਼ਿਲੇ ਜਲੰਧਰ, ਫਗਵਾੜਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ 'ਚ ਬੀਤੇ ਦਿਨ ਤੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

PunjabKesari

ਦੂਜੇ ਪਾਸੇ ਪੁਲਸ ਵੱਲੋਂ ਸ਼ਿਵਸੈਨਾ ਦੇ ਕਰੀਬ ਅੱਧਾ ਦਰਜਨ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਿੰਦੂ ਨੇਤਾਵਾਂ ਨੂੰ ਹਿਰਾਸਤ 'ਚ ਲੈਣ ਦੇ ਚਲਦਿਆਂ ਤਣਾਅ ਵੱਧ ਗਿਆ ਹੈ। ਪ੍ਰਸ਼ਾਸਨ ਵੱਲੋਂ ਸਾਵਧਾਨੀ ਤੌਰ 'ਤੇ ਦੰਗਾ ਰੋਕੂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹੈ, ਜਿਸ ਨਾਲ ਸਥਿਤੀ ਖਰਾਬ ਨਾ ਹੋ ਸਕੇ।

PunjabKesari


Related News