ਮਰੀਜ਼ ਨੂੰ PGI ਤੋਂ ਲੁਧਿਆਣਾ ਵਾਪਸ ਲਿਜਾ ਰਿਹਾ ਸੀ ਪਰਿਵਾਰ! ਰਾਹ ''ਚ ਵਾਪਰ ਗਈ ਅਣਹੋਣੀ
Thursday, Jun 12, 2025 - 04:16 PM (IST)
 
            
            ਸਮਰਾਲਾ (ਬਿਪਨ): ਸਵੇਰੇ 7 ਵਜੇ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਲਿਜਾਂਦੀ ਹੋਈ ਪ੍ਰਾਈਵੇਟ ਐਂਬੂਲੈਂਸ ਪਿੰਡ ਹੀਰਾ (ਕੋਹਾੜਾ) ਕਿੱਟੀ ਬ੍ਰੈਡ ਨਜ਼ਦੀਕ ਮਸਜਿਦ ਦੀ ਦੀਵਾਰ ਨਾਲ ਟਕਰਾਈ। ਐਂਬੂਲੈਂਸ ਵਿਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਜਖਮੀ ਹੋਏ ਜਿਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਐਂਬੂਲੈਂਸ ਚਾਲਕ ਨੂੰ ਐਂਬੂਲੈਂਸ ਵਿੱਚੋਂ ਬੜੀ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਜਿਸ ਨੂੰ ਤੁਰੰਤ ਲੁਧਿਆਣਾ ਦੇ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਭਾਬੀ ਕਮਲ ਕੌਰ ਦੇ 'ਕਤਲ' ਮਾਮਲੇ 'ਚ ਨਵਾਂ ਮੋੜ! ਪੁਲਸ ਨੇ ਕੀਤੇ ਹੈਰਾਨ ਕਰਨ ਵਾਲੇ ਖ਼ੁਲਾਸੇ
ਸਿਵਲ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਚਾਰ ਜ਼ਖਮੀ ਲਿਆਂਦੇ ਗਏ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਚਾਰੋਂ ਮਰੀਜ਼ ਖਤਰੇ ਤੋਂ ਬਾਹਰ ਹਨ। ਉਹਨਾਂ ਦੱਸਿਆ ਕਿ ਜਖਮੀ ਐਬੂਲੈਂਸ ਵਿਚ ਚੰਡੀਗੜ੍ਹ ਤੋਂ ਆਪਣੇ ਘਰ ਲੁਧਿਆਣਾ ਵਾਪਸ ਜਾ ਰਹੇ ਸੀ ਐਂਬੂਲੈਂਸ ਕਿੱਟੀ ਬ੍ਰੈਡ ਨਜ਼ਦੀਕ ਮਸਜਿਦ ਦੀ ਦੀਵਾਰ ਨਾਲ ਟਕਰਾ ਗਈ ਜਿਸ ਵਿਚੋਂ ਚਾਰ ਜ਼ਖ਼ਮੀਆਂ ਨੂੰ 108 ਦੁਆਰਾ ਸਮਰਾਜ ਹਸਪਤਾਲ ਚ ਲਿਆਂਦਾ ਗਿਆ ਚਾਰੋਂ ਜਖਮੀ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਤੇ ਚਾਰੋਂ ਖਤਰੇ ਤੋਂ ਬਾਹਰ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            