ਪੀ. ਜੀ. ਆਈ. ਦੀ ਆਪਣੇ ਫਾਰਮੇਸੀ ਬਣ ਕੇ ਤਿਆਰ
Saturday, Jan 27, 2018 - 10:15 AM (IST)

ਚੰਡੀਗੜ੍ਹ (ਪਾਲ) : ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਪੀ. ਜੀ. ਆਈ. ਵਿਚ ਪਿਛਲੇ ਸਾਲ ਅੰਮ੍ਰਿਤ ਆਊਟਲੈਟਸ ਖੋਲ੍ਹੇ ਗਏ ਸਨ। ਇਨ੍ਹਾਂ ਦੇ ਨਾਲ ਹੀ ਪੀ. ਜੀ. ਆਈ. ਮਰੀਜ਼ਾਂ ਦੀ ਸਹੂਲਤ ਲਈ ਖੁਦ ਹੀ ਅਗਲੇ ਮਹੀਨੇ ਫਾਰਮੇਸੀ ਖੋਲ੍ਹਣ ਜਾ ਰਿਹਾ ਹੈ। ਫਾਰਮੇਸੀ ਦੇ ਨਾਲ ਹੀ ਮਰੀਜ਼ਾਂ ਨੂੰ ਬਹੁਤ ਘੱਟ ਕੀਮਤ 'ਤੇ ਦਵਾਈਆਂ ਮਿਲ ਸਕਣਗੀਆਂ। ਪੀ. ਜੀ. ਆਈ. ਟਰੌਮਾ ਸੈਂਟਰ ਦੇ ਗਰਾਊਂਡ ਫਲੋਰ ਵਿਚ 10 ਹਜ਼ਾਰ ਸਕੇਅਰ ਫੁੱਟ 'ਤੇ ਬਣੀ ਇਹ ਫਾਰਮੇਸੀ ਲਗਭਗ ਤਿਆਰ ਹੋ ਚੁੱਕੀ ਹੈ। ਅਕਤੂਬਰ 2014 ਨੂੰ ਹੋਈ ਗਵਰਨਿੰਗ ਬਾਡੀ ਦੀ ਮੀਟਿੰਗ ਵਿਚ ਸਿਹਤ ਮੰਤਰੀ ਨੇ ਪੀ. ਜੀ. ਆਈ. ਨੂੰ ਖੁਦ ਦੀ ਫਾਰਮੇਸੀ ਖੋਲ੍ਹਣ ਨੂੰ ਕਿਹਾ ਸੀ। ਲਗਭਗ 15 ਕਰੋੜ ਦੀ ਰਕਮ ਨਾਲ ਤਿਆਰ ਹੋਈ ਇਸ ਫਾਰਮੇਸੀ ਵਿਚ ਮਰੀਜ਼ਾਂ ਨੂੰ 50 ਫੀਸਦੀ ਤੋਂ ਵੀ ਜ਼ਿਆਦਾ ਡਿਸਕਾਊਂਟ ਨਾਲ ਦਵਾਈਆਂ ਮਿਲਣਗੀਆਂ।
ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਦੀ ਮੰਨੀਏ ਤਾਂ ਫਾਰਮੇਸੀ ਖੋਲ੍ਹਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮਿਲ ਸਕਣ। ਹਸਪਤਾਲ ਆਉਣ ਵਾਲੇ ਜ਼ਿਆਦਾਤਰ ਮਰੀਜ਼ਾਂ ਹੇਠਲੇ ਵਰਗ ਦੇ ਹੁੰਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਮਹਿੰਗੀਆਂ ਦਵਾਈਆਂ ਦੇ ਬੋਝ ਤੋਂ ਬਚਾਇਆ ਜਾ ਸਕੇਗਾ। ਫਾਰਮੇਸੀ ਵਿਚ ਵਿਕਣ ਵਾਲੀਆਂ ਦਵਾਈਆਂ ਸਿੱਧੀਆਂ ਡਿਸਟ੍ਰੀਬਿਊਟਰ ਤੋਂ ਖਰੀਦੀਆਂ ਜਾਣਗੀਆਂ, ਜੋ ਚੰਗੀ ਪਹਿਲ ਹੈ।