ਮਤਰਾਈ ਮਾਂ ਨਾਲ ਮਿਲ ਕੇ ਪਿਓ ਨੇ ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਸਲੂਕ, ਮਾਮਲਾ ਜਾਣ ਕੇ ਕੰਬ ਜਾਵੇਗੀ ਰੂਹ

Saturday, Nov 08, 2025 - 02:53 PM (IST)

ਮਤਰਾਈ ਮਾਂ ਨਾਲ ਮਿਲ ਕੇ ਪਿਓ ਨੇ ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਸਲੂਕ, ਮਾਮਲਾ ਜਾਣ ਕੇ ਕੰਬ ਜਾਵੇਗੀ ਰੂਹ

ਅੰਮ੍ਰਿਤਸਰ(ਆਰ. ਗਿੱਲ)-ਪੰਜਾਬ ਦੇ ਅੰਮ੍ਰਿਤਸਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਸਮਾਜ ਵਿਚ ਸਨਸਨੀ ਪੈਦਾ ਕਰ ਦਿੱਤੀ ਹੈ। ਇਕ ਹਿੰਦੂ ਨੌਜਵਾਨ ਨੇ ਆਪਣੇ ਪਿਤਾ ਅਤੇ ਮਤਰੇਈ ਮਾਂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਦਾ ਦਾਅਵਾ ਹੈ ਕਿ ਉਸ ਨੂੰ ਪੜ੍ਹਾਈ ਦੇ ਬਹਾਨੇ ਬੈਂਗਲੁਰੂ ਭੇਜਿਆ ਗਿਆ, ਜਿੱਥੇ ਉਸ ਨੂੰ ਇਕ ਮੁਸਲਿਮ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਨਾ ਸਿਰਫ਼ ਸਰੀਰਕ-ਮਾਨਸਿਕ ਤਸੀਹੇ ਝੱਲਣੇ ਪਏ, ਸਗੋਂ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦਾ ਖ਼ਤਨਾ ਕਰਵਾ ਕੇ ਧਰਮ ਪਰਿਵਰਤਨ ਵੀ ਕਰਵਾ ਦਿੱਤਾ ਗਿਆ। ਇਸ ਮਾਮਲੇ ਨੇ ਪਰਿਵਾਰਕ ਝਗੜੇ ਅਤੇ ਧਾਰਮਿਕ ਸੰਵੇਦਨਸ਼ੀਲਤਾ ਦੇ ਮੁੱਦੇ ਨੂੰ ਨਵੀਂ ਬਹਿਸ ਵੱਲ ਧੱਕ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 9, 10, 11 ਤੇ 14 ਤਰੀਖ ਨੂੰ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ, ਜਾਣੋ ਵਜ੍ਹਾ

ਮਿਲਾਪ ਐਵੇਨਿਊ, ਘੰਨੂਪੁਰ ਦੇ ਨਿਵਾਸੀ ਕ੍ਰਿਸ਼ਨਾ ਖੋਸਲਾ ਨੇ ਥਾਣਾ ਛੇਹਰਟਾ, ਪੁਲਸ ਕਮਿਸ਼ਨਰ ਦਫ਼ਤਰ ਅਤੇ ਚਾਈਲਡ ਕੇਅਰ ਯੂਨਿਟ ਵਿਚ ਆਪਣੀ ਵਿਥਿਆ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਉਹ ਜਨਮ ਤੋਂ ਹਿੰਦੂ ਹਨ, ਪਰ ਉਨ੍ਹਾਂ ਦੇ ਪਿਤਾ ਰਾਜੀਵ ਖੋਸਲਾ ਉਰਫ਼ ਸਾਈਂ ਰਿਜ਼ਕ ਸ਼ਾਹ, ਜੋ ਸਾਲਾਂ ਤੋਂ ਪੀਰ ਬਾਬਾ ਦੀ ਗੱਦੀ ਸੰਭਾਲਦੇ ਹਨ ਅਤੇ ਮੁਸਲਿਮ ਭਾਈਚਾਰੇ ਨਾਲ ਗੂੜ੍ਹੇ ਸਬੰਧ ਰੱਖਦੇ ਹਨ, ਨੇ ਕੁਝ ਸਮੇਂ ਪਹਿਲਾਂ ਦੂਜੀ ਸ਼ਾਦੀ ਕਰ ਲਈ। ਜਨਵਰੀ ਮਹੀਨੇ ਵਿਚ ਮਤਰੇਈ ਮਾਂ ਦੇ ਉਕਸਾਵੇ ’ਤੇ ਪਿਤਾ ਨੇ ਕ੍ਰਿਸ਼ਨਾ ਨੂੰ ਬੈਂਗਲੁਰੂ ਦੇ ਭਟਕਲ ਇਲਾਕੇ ਵਿਚ ਇਕ ਮੁਸਲਿਮ ਪਰਿਵਾਰ ਕੋਲ ‘ਕੰਮ ਅਤੇ ਪੜ੍ਹਾਈ’ ਦੇ ਨਾਂ ’ਤੇ ਭੇਜ ਦਿੱਤਾ। ਕ੍ਰਿਸ਼ਨਾ ਅਨੁਸਾਰ, ਉੱਥੇ ਉਸ ਨੂੰ ‘ਵੇਚ’ ਦਿੱਤਾ ਗਿਆ ਅਤੇ ਪਿਤਾ ਨੇ ਬਦਲੇ ਵਿਚ ਪੈਸੇ ਖਿੱਚੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਵਾਰਸ ਪੰਜਾਬ ਜਥੇਬੰਦੀ ਦੇ ਇਲੈਕਸ਼ਨ ਇੰਚਾਰਜ ‘ਤੇ ਜਾਨਲੇਵਾ ਹਮਲਾ, ਭਿਆਨਕ ਅੱਗ 'ਚ ਝੁਲਸੇ

ਪੀੜਤ ਨੌਜਵਾਨ ਨੇ ਵਿਸਥਾਰ ਨਾਲ ਦੱਸਿਆ ਕਿ ਭਟਕਲ ਪਹੁੰਚਣ ਤੋਂ ਬਾਅਦ ਉਸ ਨੂੰ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਕਈ ਵਾਰ ਫ਼ੋਨ ’ਤੇ ਪਿਤਾ ਤੋਂ ਗੁਹਾਰ ਲਗਾਈ, ਪਰ ਉਨ੍ਹਾਂ ਨੇ ਅਣਦੇਖੀ ਕੀਤੀ। ਕੁਝ ਮਹੀਨੇ ਪਹਿਲਾਂ, ਮੁਸਲਿਮ ਪਰਿਵਾਰ ਦੇ ਮੈਂਬਰਾਂ ਨੇ ਕ੍ਰਿਸ਼ਨਾ ਦਾ ਜ਼ਬਰਦਸਤੀ ਖ਼ਤਨਾ ਕਰਵਾਇਆ ਅਤੇ ਉਸ ਦਾ ਨਾਂ ਬਦਲ ਕੇ ‘ਹੈਦਰ ਅਲੀ’ ਕਰ ਦਿੱਤਾ।

ਇਹ ਵੀ ਪੜ੍ਹੋ- ਕੰਬ ਜਾਣਾ ਸੀ ਪੰਜਾਬ, ਵਿਦੇਸ਼ੀ ਹਥਿਆਰਾਂ ਸਣੇ KLF ਨਾਲ ਜੁੜੇ ਦੋ ਮੁਲਜ਼ਮ ਗ੍ਰਿਫ਼ਤਾਰ, ਪਹਿਲਾਂ ਵੀ ਕਰ ਚੁੱਕੇ...

ਮੈਡੀਕਲ ਰਿਪੋਰਟ ਤੋਂ ਹੋਈ ਪੁਸ਼ਟੀ

ਇਸ ਦੀ ਪੁਸ਼ਟੀ ਕ੍ਰਿਸ਼ਨਾ ਕੋਲ ਮੌਜੂਦ ਮੈਡੀਕਲ ਰਿਪੋਰਟ ਤੋਂ ਹੁੰਦੀ ਹੈ, ਜਿਸ ਵਿਚ ਖ਼ਤਨੇ ਦਾ ਜ਼ਿਕਰ ਸਪੱਸ਼ਟ ਹੈ। ਤਸੀਹੇ ਤੋਂ ਤੰਗ ਆ ਕੇ ਕ੍ਰਿਸ਼ਨਾ ਨੇ ਕਿਸੇ ਤਰ੍ਹਾਂ ਆਪਣੇ ਦਾਦਾ ਯਸ਼ਪਾਲ ਖੋਸਲਾ ਨਾਲ ਸੰਪਰਕ ਕੀਤਾ। ਦਾਦਾ ਨੇ ਇੰਗਲੈਂਡ ਵਿਚ ਰਹਿ ਰਹੀ ਉਸ ਦੀ ਮਾਂ ਨਾਲ ਗੱਲਬਾਤ ਕਰ ਕੇ ਕ੍ਰਿਸ਼ਨਾ ਨੂੰ ਉੱਥੋਂ ਸੁਰੱਖਿਅਤ ਕਢਵਾਇਆ। ਕ੍ਰਿਸ਼ਨਾ ਨੇ ਦੱਸਿਆ ਕਿ ਜਦੋਂ ਜ਼ਬਰਦਸਤੀ ਉਸ ਦਾ ਖ਼ਤਨਾ ਕੀਤਾ ਗਿਆ ਤਾਂ ਉਸ ਦੀ ਉਮਰ 16 ਸਾਲ 7-8 ਮਹੀਨੇ ਦੇ ਕਰੀਬ ਸੀ ਅਤੇ ਹੁਣ ਉਹ 18 ਸਾਲ ਦਾ ਹੈ ਅਤੇ ਆਪਣੀ ਮਰਜ਼ੀ ਨਾਲ ਦਾਦਾ ਦੇ ਸੰਗਰਕਸ਼ਣ ਵਿਚ ਰਹਿ ਰਿਹਾ ਹੈ।

ਇਹ ਵੀ ਪੜ੍ਹੋ- ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ 'ਚ ਮੁੰਡੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਪਿਤਾ ਰਾਜੀਵ ਨੇ ਉਲਟਾ ਝੂਠੀ ਸ਼ਿਕਾਇਤ ਦਰਜ ਕਰਵਾਈ

ਹੈਰਾਨੀ ਦੀ ਗੱਲ ਇਹ ਹੈ ਕਿ ਕ੍ਰਿਸ਼ਨਾ ਦੇ ਦਾਦਾ ਕੋਲ ਪਹੁੰਚਣ ਤੋਂ ਬਾਅਦ ਪਿਤਾ ਰਾਜੀਵ ਨੇ ਉਲਟਾ ਝੂਠੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਕ੍ਰਿਸ਼ਨਾ ਦੇ ‘ਅਗਵਾ’ ਹੋਣ ਦਾ ਦਾਅਵਾ ਕੀਤਾ ਗਿਆ। ਕ੍ਰਿਸ਼ਨਾ ਨੇ ਪੁਲਸ ਤੋਂ ਪਿਤਾ, ਮਤਰੇਈ ਮਾਂ ਅਤੇ ਭਟਕਲ ਦੇ ਉਨ੍ਹਾਂ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਉਸ ਨੂੰ ਤਸੀਹੇ ਦਿੱਤੇ। ਉਸ ਨੇ ਕਿਹਾ, “ਮੇਰਾ ਜੀਵਨ ਬਰਬਾਦ ਕਰਨ ਦੀ ਸਾਜ਼ਿਸ਼ ਰਚੀ ਗਈ। ਮੈਂ ਹਿੰਦੂ ਹਾਂ ਅਤੇ ਹਮੇਸ਼ਾ ਰਹਾਂਗਾ।”

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ

ਪਿਤਾ ਨੇ ਸਾਰੇ ਦੋਸ਼ਾਂ ਨੂੰ ਕੀਤਾ ਖਾਰਜ

ਦੂਜੇ ਪਾਸੇ, ਦੋਸ਼ੀ ਪਿਤਾ ਰਾਜੀਵ ਖੋਸਲਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਸਫ਼ਾਈ ਦਿੱਤੀ। ਉਨ੍ਹਾਂ ਕਿਹਾ, “ਮੇਰਾ ਪੁੱਤਰ ਅੰਮ੍ਰਿਤਸਰ ਵਿਚ ਗਲਤ ਸੰਗਤ ਵਿਚ ਪੈ ਰਿਹਾ ਸੀ, ਇਸ ਲਈ ਮੈਂ ਉਸ ਨੂੰ ਪੜ੍ਹਾਈ ਲਈ ਆਪਣੇ ਵਿਸ਼ਵਾਸਯੋਗ ਮੁਸਲਿਮ ਮਿੱਤਰਾਂ ਕੋਲ ਭੇਜਿਆ ਸੀ। ਜੇ ਉੱਥੇ ਕੁਝ ਅਨੁਚਿਤ ਹੋਇਆ, ਤਾਂ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਮੈਂ ਆਪਣੇ ਪੁੱਤਰ ਦੇ ਹਿੱਤ ਵਿਚ ਹਾਂ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਤਿਆਰ ਹਾਂ।”

ਇਹ ਵੀ ਪੜ੍ਹੋ- ਗੈਂਗਸਟਰ ਜੱਗੂ ਭਗਵਾਨਪੁਰੀਆ ਦੀਆਂ ਵਧੀਆਂ ਮੁਸ਼ਕਿਲਾਂ, 5 ਦਿਨ ਹੋਰ ਪੁਲਸ ਰਿਮਾਂਡ 'ਤੇ

ਜਾਂਚ ਤੇਜ਼ੀ ਨਾਲ ਚੱਲ ਰਹੀ ਹੈ : ਏ. ਐੱਸ. ਆਈ. ਬੱਬੂ ਮਸੀਹ

ਇਸ ਮਾਮਲੇ ਵਿਚ ਥਾਣਾ ਛੇਹਰਟਾ ਦੇ ਏ. ਐੱਸ. ਆਈ. ਬੱਬੂ ਮਸੀਹ ਨੇ ਦੱਸਿਆ ਕਿ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। “ਇਹ ਅਤਿ ਸੰਵੇਦਨਸ਼ੀਲ ਮਾਮਲਾ ਹੈ। ਪੀੜਤ ਦਾ ਮੈਡੀਕਲ ਜਾਂਚ ਕਰਵਾਈ ਜਾ ਚੁੱਕੀ ਹੈ। ਰਿਪੋਰਟ ਆਉਣ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਚਾਈਲਡ ਵੈੱਲਫੇਅਰ ਕਮੇਟੀ ਵੀ ਇਸ ਵਿਚ ਸਹਿਯੋਗ ਕਰ ਰਹੀ ਹੈ।” ਪੁਲਸ ਨੇ ਪਰਿਵਾਰ ਦੇ ਸਾਰੇ ਪਾਸਿਆਂ ਤੋਂ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ- ਪੰਜਾਬ : ਡਿਊਟੀ 'ਚ ਕੁਤਾਹੀ ਵਰਤਣ 'ਤੇ ਇੰਸਪੈਕਟਰ ਸਸਪੈਂਡ ਤੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪਰਿਵਾਰਕ ਵਿਵਾਦ ਨੂੰ ਦਰਸਾਉਂਦੀ ਹੈ ਉਕਤ ਘਟਨਾ

ਇਹ ਘਟਨਾ ਨਾ ਸਿਰਫ਼ ਪਰਿਵਾਰਕ ਵਿਵਾਦ ਨੂੰ ਦਰਸਾਉਂਦੀ ਹੈ, ਸਗੋਂ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਨਾਬਾਲਗ ਸ਼ੋਸ਼ਣ ਵਰਗੇ ਗੰਭੀਰ ਸਮਾਜਿਕ ਮੁੱਦਿਆਂ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਸਮਾਜ ਅਤੇ ਪ੍ਰਸ਼ਾਸਨ ਨੂੰ ਅਜਿਹੇ ਮਾਮਲਿਆਂ ਵਿਚ ਸੁਚੇਤ ਰਹਿਣ ਦੀ ਲੋੜ ਹੈ, ਤਾਂ ਜੋ ਨਿਰਦੋਸ਼ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਰਹੇ। ਅੱਗੇ ਦੀ ਕਾਰਵਾਈ ’ਤੇ ਨਜ਼ਰਾਂ ਟਿਕੀਆਂ ਹਨ।

 

 

 


author

Shivani Bassan

Content Editor

Related News