ਕਿਤੇ ਨਹੀਂ ਚੱਲ ਰਿਹਾ ਸੀ 200 ਰੁਪਏ ਦਾ ਨੋਟ! ਫ਼ਿਰ ਉਸੇ ਨੇ ਲੁਹਾ ਦਿੱਤੇ ਸਾਰੇ ਕਰਜ਼ੇ, ਬਦਲ ਗਈ ਕਿਸਮਤ
Monday, Jan 13, 2025 - 09:49 AM (IST)
ਫਾਜ਼ਿਲਕਾ (ਸੁਨੀਲ): ਫਾਜ਼ਿਲਕਾ ਦੇ ਇਕ ਪੈਟਰੋਲ ਪੰਪ ਮੁਲਾਜ਼ਮ ਦੀ ਜ਼ਿੰਦਗੀ ਵਿਚ ਇਕ ਰੰਗ ਲੱਗਿਆ 200 ਰੁਪਏ ਦਾ ਨੋਟ ਕਿਸਮਤ ਦਾ ਸਿਤਾਰਾ ਬਣ ਕੇ ਆਇਆ। ਰਮੇਸ਼ ਸਿੰਘ ਨਾਂ ਦੇ ਇਸ ਮੁਲਾਜ਼ਮ ਇਕ ਗਾਹਤ ਤੋਂ ਪੈਟਰੋਲ ਪਵਾਉਣ ਮਗਰੋਂ ਰੰਗ ਲੱਗਿਆ 200 ਰੁਪਏ ਦਾ ਨੋਟ ਮਿਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕ੍ਰੈਸ਼ ਹੋ ਕੇ ਡੈਮ 'ਚ ਆ ਡਿੱਗਿਆ ਜਹਾਜ਼! ਪਾਇਲਟ ਦੀ ਗਈ ਜਾਨ, ਪੈ ਗਈਆਂ ਭਾਜੜਾਂ
ਰਮੇਸ਼ ਨੇ ਕਈ ਜਗ੍ਹਾ ਇਸ ਨੋਟ ਨੂੰ ਦੇ ਕੇ ਸਾਮਾਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਹਰ ਕਿਸੇ ਨੇ ਇਹ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ। ਫ਼ਿਰ ਉਸ ਨੂੰ ਪਤਾ ਲੱਗਿਆ ਕਿ ਫਾਜ਼ਿਲਕਾ ਦੇ ਰੂਪਚੰਦ ਲਾਟਰੀ ਸੈਂਟਰ 'ਤੇ ਪੁਰਾਣੇ ਤੇ ਖ਼ਰਾਬ ਨੋਟ ਬਦਲੇ ਜਾਂਦੇ ਹਨ। ਜਦੋਂ ਉਹ ਨੋਟ ਬਦਲਵਾਉਣ ਪਹੁੰਚੇ ਤਾਂ ਉੱਥੇ ਨੋਟ ਬਦਲਵਾਉਣ ਦੀ ਬਜਾਏ ਉਨ੍ਹਾਂ ਪੈਸਿਆਂ ਨਾਲ ਹੀ ਲਾਟਰੀ ਦੀ ਟਿਕਟ ਖਰੀਦ ਲਈ। ਕਿਸਮਤ ਨੇ ਵੀ ਰਮੇਸ਼ ਦਾ ਸਾਥ ਦਿੱਤਾ ਤੇ ਉਸ ਦੀ ਟਿਕਟ 'ਤੇ 90 ਹਜ਼ਾਰ ਰੁਪਏ ਦਾ ਇਨਾਮ ਨਿਕਲ ਆਇਆ। ਇਹ ਇਨਾਮ ਉਸ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ, ਕਿਉਂਕਿ ਉਸ 'ਤੇ ਤਕਰੀਬਨ 50-60 ਹਜ਼ਾਰ ਰੁਪਏ ਦਾ ਕਰਜ਼ਾ ਸੀ, ਜੋ ਇਸ ਜਿੱਤ ਨਾਲ ਪੂਰੀ ਤਰ੍ਹਾਂ ਉਤਰ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਲੋਹੜੀ ਦਾ ਤੋਹਫ਼ਾ, ਖ਼ਾਸ ਸੌਗਾਤ ਦੇਣ ਜਾ ਰਹੇ CM ਮਾਨ
ਲਾਟਰੀ ਸੈਂਟਰ ਦੇ ਸੰਚਾਲਕ ਬਾਬੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਮੇਸ਼ ਸਿੰਘ ਰੰਗ ਲੱਗਿਆ 200 ਰੁਪਏ ਦਾ ਨੋਟ ਲੈ ਕੇ ਆਇਆ ਸੀ ਤੇ ਉਸ ਨੇ ਇਸ ਨਾਲ ਲਾਟਰੀ ਦੀ ਟਿਕਟ ਖਰੀਦਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਇਸ ਫ਼ੈਸਲੇ ਨੇ ਉਨ੍ਹਾਂ ਦੀ ਕਿਸਮਤ ਹੀ ਬਦਲ ਦਿੱਤੀ ਤੇ ਉਸ ਦਾ 90 ਹਜ਼ਾਰ ਰੁਪਏ ਦਾ ਇਨਾਮ ਨਿਕਲ ਆਇਆ। ਬਾੱਬੀ ਨੇ ਕਿਹਾ ਕਿ ਰੰਗ ਲੱਗਿਆ ਨੋਟ ਨੇ ਉਸ ਦੀ ਜ਼ਿੰਦਗੀ ਨੂੰ ਅਸਲ ਵਿਚ ਰੰਗੀਨ ਬਣਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8