ਪੰਜਾਬ ''ਚ ਲੀਡਰ ਦੇ ਘਰ ਪੈਟਰੋਲ ਬੰਬ ਨਾਲ ਹਮਲਾ! ਆਪ ਹੀ ਵੇਖ ਲਓ ਵੀਡੀਓ
Thursday, Oct 17, 2024 - 11:03 AM (IST)
ਲੁਧਿਆਣਾ (ਰਾਜ): ਬੁੱਧਵਾਰ ਦੇਰ ਰਾਤ ਨੂੰ ਸ਼ਿਵ ਸੈਨਾ ਭਾਰਤਵੰਸ਼ੀ ਦੇ ਕੌਮੀ ਪ੍ਰਧਾਨ ਯੋਗੇਸ਼ ਬਖਸ਼ੀ ਦੇ ਚੰਦਰ ਨਗਰ ਨਿਵਾਸ 'ਤੇ ਬਾਈਕ ਸਵਾਰ 2 ਲੋਕਾਂ ਨੇ ਪੈਟਰੋਲ ਬੰਬ ਸੁੱਟ ਦਿੱਤਾ। ਗਨੀਮਤ ਇਹ ਰਹੀ ਕਿ ਕੋਈ ਨੁਕਸਾਨ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ 2 ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਬੈਂਕ
ਪੈਟਰੋਲ ਬੰਬ ਘਰ ਦੇ ਬਾਹਰ ਹੀ ਡਿੱਗ ਗਿਆ ਸੀ। ਇਹ ਸਾਰੀ ਘਟਨਾ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਬਾਈਕ ਸਵਾਰਾਂ ਨੇ ਹੈਲਮੇਟ ਪਾਏ ਹੋਏ ਸੀ, ਜਦਕਿ ਬਾਈਕ ਬਿਨਾ ਨੰਬਰ ਪਲੇਟ ਦੇ ਸੀ। ਸੂਚਨਾ ਮਗਰੋਂ ਥਾਣਾ ਹੈਬੋਵਾਲ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8