ਜਦੋਂ ਸੜਕ ਵਿਚਕਾਰ ਪਲੇਟ ''ਚ ਬੈਠੀ ਔਰਤ ਨੂੰ ਦੇਖ ਲੋਕਾਂ ''ਚ ਮਚੀ ਹਫੜਾ-ਦਫੜੀ...(ਤਸਵੀਰਾਂ)
Friday, Jun 10, 2016 - 10:35 AM (IST)

ਚੰਡੀਗੜ੍ਹ : ਸ਼ਹਿਰ ਦੇ ਸੈਕਟਰ-17 ''ਚ ਖੂਨ ਨਾਲ ਲਿੱਬੜੀ ਪਲੇਟ ''ਚ ਬੈਠੀ ਇਕ ਔਰਤ ਨੂੰ ਦੇਖ ਹਰ ਪਾਸੇ ਹਫੜਾ-ਦਫੜੀ ਮਚ ਗਈ। ਇਸ ਪਲੇਟ ''ਚ ਬੈਠੀ ਔਰਤ ਲੋਕਾਂ ਨੂੰ ਇਕ ਕੋਈ ਸੰਦੇਸ਼ ਦੇਣਾ ਚਾਹ ਰਹੀ ਸੀ। ਅਸਲ ''ਚ ਉਕਤ ਔਰਤ ਪੀਪੁਲ ਫਾਰ ਈਥੀਕਲ ਟਰੀਟਮੈਂਟ ਆਫ ਐਨੀਮਲਜ਼ (ਪੇਟਾ) ਵਲੋਂ ਲੋਕਾਂ ਨੂੰ ''ਵਰਲਡ ਮੀਟ ਫਰੀ ਡੇਅ'' ''ਤੇ ਵੈਜੀਟੇਰੀਅਨ ਰਹਿਣ ਦੀ ਅਪੀਲ ਕਰ ਰਹੀ ਸੀ। ''ਪੇਟਾ'' ਦੁਨੀਆ ''ਚ ਪਸ਼ੂਆਂ ਲਈ ਕੰਮ ਕਰਨ ਵਾਲੀਆਂ ਸਭ ਤੋਂ ਵੱਡੀਆਂ ਸੰਸਥਾਵਾਂ ''ਚ ਸ਼ਾਮਲ ਹੈ, ਜੋ ਵਿਸ਼ਵ ਦਾ ਸਭ ਤੋਂ ਵੱਡਾ ਪਸ਼ੂ ਅਧਿਕਾਰ ਸੰਗਠਨ ਹੋਣ ਦਾ ਦਾਅਵਾ ਕਰਦੀ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ ਕਈ ਦੇਸ਼ਾਂ ''ਚ ਹਰ ਸਾਲ 13 ਜੂਨ ਨੂੰ ''ਵਰਲਡ ਮੀਟ ਫਰੀ ਡੇਅ'' ਦੇ ਰੂਪ ''ਚ ਮਨਾਇਆ ਜਾਂਦਾ ਹੈ ਤਾਂ ਜੋ ਸਾਲ ''ਚ ਇਕ ਦਿਨ ਜਾਂ 2 ਦਿਨ ਲੋਕ ਵੈਜੀਟੇਰੀਅਨ ਰਹਿ ਸਕਣ। ਇੰਨਾ ਹੀ ਨਹੀਂ ਇਸ ਦੇ ਹਮਾਇਤੀ ਕਈ ਵਾਰ ਸੜਕਾਂ ਵਿਚਕਾਰ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਦੇ ਹੋਏ ਦੇਖੇ ਜਾ ਚੁੱਕੇ ਹਨ।