'ਬਾਬਾ ਜੀ ਬਹੁਤ ਪਹੁੰਚੀ ਹੋਈ ਚੀਜ਼ ਨੇ', ਹਿਪਨੋਟਾਈਜ਼ ਜ਼ਰੀਏ ਜੋੜੇ ਨਾਲ ਸ਼ਖ਼ਸ ਨੇ ਕੀਤਾ ਅਨੋਖਾ ਕਾਰਾ

Thursday, Sep 14, 2023 - 05:21 PM (IST)

ਜਲੰਧਰ (ਮ੍ਰਿਦੁਲ) : ਰਾਜ ਨਗਰ ’ਚ ਲੁੱਟ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬਾਬੇ ਦੇ ਭੇਸ 'ਚ ਆਏ ਇਕ ਵਿਅਕਤੀ ਨੇ ਬਜ਼ੁਰਗ ਜੋੜੇ ਕੋਲੋਂ ਲੱਖਾਂ ਦੇ ਗਹਿਣੇ ਲੁੱਟ ਲਏ। ਘਟਨਾ ਮੰਗਲਵਾਰ ਦੀ ਹੈ ਪਰ ਨਮੋਸ਼ੀ ਦੀ ਵਜ੍ਹਾ ਕਾਰਨ ਜੋੜੇ ਨੇ ਪਹਿਲਾਂ ਕਿਸੇ ਨੂੰ ਜਾਣਕਾਰੀ ਨਾ ਦਿੱਤੀ। ਜਦੋਂ ਬੀਤੀ ਸ਼ਾਮ ਇਸ ਗੱਲ ਦਾ ਜ਼ਿਕਰ ਹੋਰਾਂ ਨਾਲ ਕੀਤਾ ਤਾਂ ਮਾਮਲਾ ਜਾਣ ਲੋਕ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ

ਜਾਣਕਾਰੀ ਮੁਤਾਬਕ ਬੈਂਕ ਗਏ ਜੋੜੇ ਹਰਭਜਨ ਸਿੰਘ ਤੇ ਪਤਨੀ ਨੂੰ ਇਕ ਬਾਬਾ ਮਿਲਿਆ ਤੇ ਉਨ੍ਹਾਂ ਕੋਲੋਂ ਗੁਰਦੁਆਰਾ ਸਾਹਿਬ ਦਾ ਸਿਰਨਾਵਾਂ ਪੁੱਛਿਆ। ਐਨੇ ਨੂੰ ਉਥੇ ਇਕ ਨੌਜਵਾਨ ਤੇ ਕੁੜੀ ਆ ਗਏ ਤੇ ਕਿਹਾ ਕਿ ਬਾਬਾ ਜੀ ਬਹੁਤ ਪਹੁੰਚੇ ਹੋਏ ਹਨ। ਉਹ ਕਿਸੇ ਨਾਲ ਗੱਲ ਨਹੀਂ ਕਰਦੇ। ਤੁਹਾਡੀ ਚੰਗੀ ਕਿਸਮਤ ਹੈ ਕਿ ਉਨ੍ਹਾਂ ਤੁਹਾਡੇ ਨਾਲ ਗੱਲ ਕੀਤੀ। ਫਿਰ ਬਜ਼ੁਰਗ ਜੋੜੇ ਨੇ ਬਾਬੇ ਨੂੰ ਚਾਹ ਪੀਣ ਲਈ 10 ਰੁਪਏ ਦਿੱਤੇ। ਗੱਲਬਾਤ ਦੌਰਾਨ ਬਾਬੇ ਨੇ ਪੀਣ ਲਈ ਮਿੱਠਾ ਪਾਣੀ ਮੰਗਿਆ। ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਬੈਂਕ ਤੋਂ ਕਾਫ਼ੀ ਦੂਰ ਹੈ ਤੇ ਉਹ ਇੱਥੇ ਪਾਣੀ ਦਾ ਇੰਤਜ਼ਾਮ ਨਹੀਂ ਕਰ ਸਕਦੇ, ਜਿਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਚਲੇ ਗਏ।

ਇਹ ਵੀ ਪੜ੍ਹੋ :  ਪੰਜਾਬ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਇਸ ਤੋਂ ਬਾਅਦ ਬਾਬਾ ਤੇ ਕੁੜੀ ਜੋੜੇ ਦੇ ਮਗਰ-ਮਗਰ ਉਨ੍ਹਾਂ ਦੇ ਘਰ ਪਹੁੰਚ ਗਏ। ਨੌਜਵਾਨ ਤੇ ਕੁੜੀ ਘਰ ਦੇ ਬਾਹਰ ਖੜ੍ਹੇ ਰਹੇ ਤੇ ਬਾਬਾ ਘਰ ਦੇ ਅੰਦਰ ਚਲਾ ਗਿਆ। ਬਾਬੇ ਨੇ ਕਿਹਾ ਕਿ ਤੁਸੀਂ ਪ੍ਰੇਸ਼ਾਨ ਹੋ ਤੇ ਮੈਂ ਤੁਹਾਡਾ ਕਸ਼ਟ ਦੂਰ ਕਰ ਸਕਦਾ ਹਾਂ। ਪਹਿਲਾਂ ਪੀਣ ਲਈ ਪਾਣੀ ਮੰਗਿਆ ਤੇ ਨੂੰਹ ਨੂੰ ਚਾਹ ਬਣਾਉਣ ਲਈ ਕਹਿ ਦਿੱਤਾ। ਬਾਬੇ ਨੇ ਜੋੜੇ ਨੂੰ ਘਰ ਚ ਪਏ ਗਹਿਣੇ ਦੁੱਗਣੇ ਕਰਨ ਲਈ ਝਾੜ ਫੂਕ ਕਰਵਾਉਣ ਲਈ ਕਿਹਾ। ਬਾਬੇ ਨੇ ਹਿਪਨੋਟਾਈਜ਼ ਕਰ ਬਜ਼ੁਰਗ ਜੋੜੇ ਨੂੰ ਆਪਣੀਆਂ ਗੱਲਾਂ ਨਾਲ ਸਹਿਮਤ ਕਰ ਲਿਆ ਤੇ ਬਜ਼ੁਰਗ ਜੋੜੇ ਨੇ ਤਕਰੀਬਨ 15 ਲੱਖ ਦੇ ਸੋਨੇ ਦੇ ਗਹਿਣੇ ਕੱਢ ਕੇ ਬਾਬੇ ਸਾਹਮਣੇ ਰੱਖ ਦਿੱਤੇ। ਬਾਬੇ ਨੇ ਗਹਿਣਿਆਂ ਨੂੰ ਕੱਪੜੇ ਦੇ ਬੰਡਲ ’ਚ ਬੰਨ੍ਹ ਲਿਆ ਤੇ ਆਪਣਾ ਡਰਾਮਾ ਸ਼ੁਰੂ ਕਰ ਲਿਆ। ਬਾਬੇ ਨੇ ਆਪਣੇ ਕੋਲ ਫੁੱਲਾਂ ਤੇ ਪੱਤਿਆਂ ਦਾ ਬੰਡਲ ਵੀ ਬੰਨ੍ਹ ਕੇ ਰੱਖਿਆ ਹੋਇਆ ਸੀ। ਬਾਬੇ ਨੇ ਫੁੱਲਾਂ ਤੇ ਪੱਤਿਆਂ ਵਾਲਾ ਬੰਡਲ ਚਲਾਕੀ ਨਾਲ ਜੋੜੇ ਨੂੰ ਫੜਾ ਦਿੱਤਾ ਤੇ ਖ਼ੁਦ ਗਹਿਣਿਆਂ ਵਾਲਾ ਬੰਡਲ ਲੈ ਕੇ ਬਾਹਰ ਖੜੇ ਨੌਜਵਾਨ ਤੇ ਕੁੜੀ ਨਾਲ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਹੱਲੇ 'ਚ ਲੱਗੇ ਕੈਮਰੇ ਖੰਘਾਲੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ‘ਆਪ’ ਦੇ ਕਾਰਜਕਾਰੀ ਮੈਂਬਰ ਨੂੰ ਮਾਰੀਆਂ ਗੋਲ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harnek Seechewal

Content Editor

Related News