ਪਾਵਰਕਾਮ ਦੇ 2 ਮੀਟਰ ਰੀਡਰਾਂ ਨੂੰ ਟਰਮੀਨੇਟ ਕਰਨ ਦੇ ਹੁਕਮ, ਕਾਰਾ ਜਾਣ ਹਰ ਕੋਈ ਹੋਵੇਗਾ ਹੈਰਾਨ

Friday, Sep 18, 2026 - 10:09 AM (IST)

ਪਾਵਰਕਾਮ ਦੇ 2 ਮੀਟਰ ਰੀਡਰਾਂ ਨੂੰ ਟਰਮੀਨੇਟ ਕਰਨ ਦੇ ਹੁਕਮ, ਕਾਰਾ ਜਾਣ ਹਰ ਕੋਈ ਹੋਵੇਗਾ ਹੈਰਾਨ

ਫਿਰੋਜ਼ਪੁਰ (ਕੁਮਾਰ) : ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮ. ਦੇ ਐਡੀਸ਼ਨਲ ਐੱਸ. ਈ. ਇਨਫੋਰਸਮੈਂਟ-ਕਮ-ਈਏ ਐਂਡ ਐੱਮ. ਐੱਮ. ਟੀ. ਐੱਸ. ਵਲੋਂ ਮੀਮੋ ਨੰ. 551 ਜਾਰੀ ਕਰਦਿਆਂ ਫਿਰੋਜ਼ਪੁਰ ਛਾਉਣੀ ਨਿਵਾਸੀ ਮਿਥਿਲੇਸ਼ ਕੁਮਾਰੀ ਪਤਨੀ ਗਿਆਨ ਚੰਦ ਵਾਸੀ ਗਲੀ ਨੰਬਰ 3 ਵਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ 2 ਮੀਟਰ ਰੀਡਰਾਂ ਹਰਸ਼ਦੀਪ ਸਿੰਘ ਆਈ. ਡੀ.-2823 ਅਤੇ ਪਵਨ ਆਈ. ਡੀ.-0895 ਨੂੰ ਟਰਮੀਨੇਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੋਸ਼ ਹੈ ਕਿ ਇਨ੍ਹਾਂ ਮੀਟਰ ਰੀਡਰਾਂ ਨੇ ਸ਼ਿਕਾਇਤਕਰਤਾ ਤੋਂ ਜ਼ੀਰੋ ਬਿੱਲ ਬਣਾਉਣ ਲਈ ਰਿਸ਼ਵਤ ਮੰਗੀ ਸੀ ਪਰ ਸ਼ਿਕਾਇਤਕਰਤਾ ਨੇ ਅਜਿਹਾ ਕਰਨ ਤੋਂ ਜਦੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਮੀਟਰ ਰੀਡਰਾਂ ਨੇ ਗਲਤ ਰੀਡਿੰਗ ਭਰ ਕੇ ਉਨ੍ਹਾਂ ਦਾ ਹੋਰ ਵੱਧ ਬਿੱਲ ਬਣਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ ਲਾਈਟਾਂ, ਪੜ੍ਹੋ ਕਿਉਂ

ਸ਼ਿਕਾਇਤਕਰਤਾ ਅਨੁਸਾਰ ਬਿੱਲ ਕੱਟਣ ਤੋਂ ਪਹਿਲਾਂ ਦੋਸ਼ੀ ਰੀਡਰ ਲੋਕਾਂ ਨੂੰ ਆਫਰ ਦਿੰਦੇ ਸਨ ਕਿ ਜੇਕਰ 1500 ਰੁਪਏ ਦਿਓਗੇ ਤਾਂ ਉਨ੍ਹਾਂ ਦਾ ਜ਼ੀਰੋ ਬਿੱਲ ਬਣਾ ਦਿੱਤਾ ਜਾਵੇਗਾ। ਇਸ ਸ਼ਿਕਾਇਤ ਦੀ ਜਾਂਚ ਸੀਨੀਅਰ ਐਕਸੀਅਨ ਫਲਾਇੰਗ ਸਕੁਐਡ ਨਵਨੀਤ ਖੋਸਲਾ ਵਲੋਂ ਬੜੀ ਗੰਭੀਰਤਾ ਨਾਲ ਕਰਵਾਈ ਗਈ ਅਤੇ ਸ਼ਿਕਾਇਤਕਰਤਾ ਦੇ ਅਤੇ ਆਸ-ਪਾਸ ਲੱਗੇ ਹੋਏ ਬਿਜਲੀ ਦੇ ਮੀਟਰਾਂ ਦੀ ਜਾਂਚ-ਪੜਤਾਲ ਕਰਨ ਉਪਰੰਤ ਇਸ ਸ਼ਿਕਾਇਤ ਨੂੰ ਸਹੀ ਪਾਇਆ ਗਿਆ। ਸ਼ਿਕਾਇਤ ਨੰ. 2609090072 ਵਿਚ ਦੋਸ਼ ਲਾਉਂਦਿਆਂ ਦੱਸਿਆ ਗਿਆ ਕਿ ਮੀਟਰ ਰੀਡਰਾਂ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ 1,500 ਰੁਪਏ ਨਾ ਮਿਲਣ ਕਾਰਨ ਉਨ੍ਹਾਂ ਦਾ 56 ਦਿਨਾਂ ਦਾ 575 ਯੂਨਿਟ ਦਿਖਾ ਕੇ ਬਿੱਲ 3550 ਰੁਪਏ ਦਾ ਬਣਾ ਦਿੱਤਾ ਗਿਆ।

ਇਹ ਵੀ ਪੜ੍ਹੋ : CBSE ਵਲੋਂ ਪ੍ਰੀਖਿਆਵਾਂ ਨੂੰ ਲੈ ਕੇ ਨਵਾਂ ਫ਼ਰਮਾਨ, ਮਾਪਿਆਂ ਦੀ ਪੁਸ਼ਟੀ ਤੋਂ ਬਾਅਦ ਹੀ ਹੋਵੇਗਾ ਆਹ ਕੰਮ

ਇਸ ਸ਼ਿਕਾਇਤ ਦੀ ਜਾਂਚ ਐੱਸ. ਡੀ. ਓ. ਕੈਂਟ ਨੰ. 01 ਕੁਨਾਲ ਗੋਇਲ ਵਲੋਂ ਵੀ ਕੀਤੀ ਗਈ ਅਤੇ ਪਾਇਆ ਗਿਆ ਕਿ ਇਨ੍ਹਾਂ ਮੀਟਰ ਰੀਡਰਾਂ ਵਲੋਂ ਬਣਾਏ ਗਏ ਬਹੁਤ ਸਾਰੇ ਬਿੱਲਾਂ ਵਿਚ ਗੜਬੜੀ ਸੀ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਿਜਲੀ ਦੇ ਮੀਟਰਾਂ ਦੀ ਕਥਿਤ ਤੌਰ ’ਤੇ ਰਿਸ਼ਵਤ ਲੈ ਕੇ ਘੱਟ ਰੀਡਿੰਗ ਭਰ ਕੇ ਇਨ੍ਹਾਂ ਮੀਟਰ ਰੀਡਰਾਂ ਵਲੋਂ ਪਾਵਰਕਾਮ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਮੀਟਰ ਰੀਡਰਾਂ ਨੂੰ ਟਰਮੀਨੇਟ ਕਰਨ ਦੇ ਨਾਲ-ਨਾਲ ਫੀਲਡ ਸਟਾਫ਼ ਨੂੰ ਸਾਰੇ ਮੀਟਰਾਂ ਨੂੰ ਸੀਲਾਂ ਅਤੇ ਪਿੱਲਰ ਬਕਸਿਆਂ ਨੂੰ ਲੌਕ ਕਰਨ ਦੇ ਐੱਸ. ਡੀ. ਓ.-1 ਨੂੰ ਹੁਕਮ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News