ਵਿਅਕਤੀ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਕੀਤੀ ਖ਼ੁਦਕੁਸ਼ੀ

06/25/2022 4:22:52 PM

ਅਬੋਹਰ (ਸੁਨੀਲ) : ਬੀਤੀ ਰਾਤ ਪਿੰਡ ਸੀਡ ਫਾਰਮ ਵਿਚ ਇਕ ਵਿਅਕਤੀ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਸਦੀ ਲਾਸ਼ ਨੂੰ ਨਗਰ ਥਾਣਾ ਪੁਲਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਭੀੜਕਲਾ ਵਾਸੀ 22 ਸਾਲਾ ਸੰਨੀ ਪੁੱਤਰ ਹੀਰਾ ਲਾਲ ਪਿਛਲੇ 15 ਦਿਨ ਤੋਂ ਪਿੰਡ ਸੀਡ ਫਾਰਮ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।

ਬੀਤੀ ਰਾਤ ਉਸਦੀ ਪਤਨੀ ਦਰਸ਼ਨਾ ਕੌਰ ਘਰ ਵਿਚ ਰੋਟੀ ਬਣਾ ਰਹੀ ਸੀ, ਇਸੇ ਦੌਰਾਨ ਉਹ ਕਮਰੇ ਵਿਚ ਗਿਆ ਅਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਨੰ. 1 ਦੇ ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਲਾਹ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਪੁਲਸ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਾਰਵਾਈ ਕਰ ਰਹੀ ਹੈ।


Gurminder Singh

Content Editor

Related News