ਥਾਣੇ ''ਚ ਆਉਣ ਵਾਲੇ ਹਰ ਵਿਅਕਤੀ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ - ਐੱਸ. ਐੱਚ. ਓ

Tuesday, Jan 16, 2018 - 03:22 PM (IST)

ਥਾਣੇ ''ਚ ਆਉਣ ਵਾਲੇ ਹਰ ਵਿਅਕਤੀ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ - ਐੱਸ. ਐੱਚ. ਓ

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਥਾਣਾ ਖਾਲੜਾ ਦੇ ਨਵ-ਨਿਯੁਕਤ ਐੱਸ. ਐੱਚ. ਓ ਮਨਜਿੰਦਰ ਸਿੰਘ ਨੇ ਇਲਾਕੇ ਦੇ ਮੋਹਤਬਾਰਾ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ। ਇਸ ਮੀਟਿੰਗ 'ਚ ਜ਼ਿਲਾ ਜਨਰਲ ਸਕੱਤਰ ਸਤਨਾਮ ਸਿੰਘ ਜੰਡ ਖਾਲੜਾ, ਬਲਸੁਖਜੀਤ ਸਿੰਘ ਅਮੀਸ਼ਾਹ, ਡਾ. ਸੁਖਵਿੰਦਰ ਸਿੰਘ, ਬਿੰਦਰ ਅਮੀਸ਼ਾਹ, ਆਲ ਇੰਡੀਆ ਐਟੀਕੁਰੱਪਸ਼ਨ ਮੋਰਚਾ ਦੇ ਪ੍ਰਧਾਨ ਪਰਮਿੰਦਰ ਸਿੰਘ ਹੀਰਾ, ਲਵਜੀਤ ਸਿੰਘ ਖਾਲੜਾ, ਆਦਿ ਹਾਜ਼ਰ ਸਨ। ਇਸ ਮੌਕੇ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਕਿਹਾ ਕਿ ਥਾਣੇ 'ਚ ਆਉਣ ਵਾਲੇ ਹਰੇਕ ਮੋਹਤਬਾਰ ਨੂੰ ਇਨਸਾਫ ਮਿਲੇਗਾ ਅਤੇ ਜੇਕਰ ਕਿਸੇ ਵੀ ਮੋਹਤਬਾਰ ਜਾਂ ਆਮ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਬਿਨ੍ਹਾਂ ਕਿਸੇ ਡਰ ਦੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗੁਣਤੰਤਰਤਾ ਦਿਵਸ ਦੇ ਸਬੰਧ 'ਚ ਸਰਹੱਦੀ ਖੇਤਰ 'ਚ ਨਾਕੇ ਲਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨੁਸਰਾਂ ਦੇ ਮਨਸੂਬੇ ਨੂੰ ਪੂਰਾ ਨਾ ਹੋਣ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਨਸ਼ਿਆ ਨੂੰ ਨੱਥ ਪਾਉਣ ਲਈ ਜਿਹੜਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਨੂੰ ਸੰਜੀਦਗੀ ਨਾਲ ਲਿਆ ਜਾਵੇਗਾ ਅਤੇ ਜਿਹੜੇ ਵੀ ਨੌਜਵਾਨ ਇਸ ਦਲਦਲ 'ਚ ਫਸੇ ਹੋਣਗੇ ਉਨ੍ਹਾਂ ਨੂੰ ਇਸ 'ਚੋਂ ਬਾਹਰ ਕੱਢਣ ਲਈ ਸਮਾਜਸੇਵੀ ਜਥੇਬੰਦੀਆ ਤੇ ਆਮ ਲੋਕਾਂ ਦੀ ਸਹਾਇਤਾ ਵੀ ਲਈ ਜਾਵੇਗੀ । ਇਸ ਮੌਕੇ ਸਤਨਾਮ ਸਿੰਘ ਜੰਡ ਖਾਲੜਾ ਵੱਲੋਂ ਥਾਣਾ ਮੁਖੀ ਮਨਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ।  


Related News