ਪੰਜਾਬ ਤੋਂ ਵੱਡੀ ਖ਼ਬਰ : ਗੰਜੇਪਨ ਦਾ ਇਲਾਜ ਕਰਾਉਣ ਆਏ ਲੋਕਾਂ ਦੇ ਸਿਰ ''ਤੇ ਲਾਈ ਦਵਾਈ, ਜਿਵੇਂ ਹੀ...
Monday, Mar 17, 2025 - 08:11 AM (IST)

ਸੰਗਰੂਰ (ਸਿੰਗਲਾ) : ਗੰਜੇਪਨ ਦਾ ਇਲਾਜ ਕਰਵਾਉਣ ਲਈ ਇਕ ਕੈਂਪ ਪ੍ਰਾਚੀਨ ਮੰਦਰ ਮਾਤਾ ਸ਼੍ਰੀ ਮਹਾਂਕਾਲੀ ਦੇਵੀ ਪਟਿਆਲਾ ਗੇਟ ਸੰਗਰੂਰ ਵਿਖੇ ਲਗਾਇਆ ਗਿਆ। ਇਸ 'ਚ ਪੁੱਜੇ ਲੋਕਾਂ ਦੇ ਸਿਰ 'ਤੇ ਗੰਜਾਪਨ ਦੂਰ ਕਰਨ ਲਈ ਇਕ ਦਵਾਈ ਲਗਾਈ ਗਈ। ਕੈਂਪ 'ਚ ਗੰਜਾਪਨ ਦੂਰ ਕਰਨ ਲਈ ਇਸ ਦਵਾਈ ਨੂੰ ਲਗਾਉਣ ਲਈ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਇਕੱਤਰ ਹੋਈ ਪਰ ਜਦੋਂ ਦਵਾਈ ਲਾਉਣ ਵਾਲੇ ਲੋਕਾਂ ਨੇ ਸਿਰ ਪਾਣੀ ਨਾਲ ਧੋਤਾ ਤਾਂ ਉਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ 'ਚ ਜਲਣ ਕਾਰਨ ਭਾਰੀ ਸਮੱਸਿਆ ਪੈਦਾ ਹੋਈ।
ਇਸ ਤੋਂ ਬਾਅਦ 20 ਦੇ ਕਰੀਬ ਵਿਅਕਤੀ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਕਰਵਾਉਣ ਲਈ ਪੁੱਜੇ। ਇਸ ਮੌਕੇ ਦਾਖ਼ਲ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਸਿਰ ਦਾ ਗੰਜਾਪਨ ਦੂਰ ਕਰਵਾਉਣ ਲਈ ਲੱਗੇ ਕੈਂਪ 'ਚ ਗਏ ਸਨ ਅਤੇ ਕੈਂਪ 'ਚ ਦਵਾਈ ਲਗਵਾਉਣ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਆਪਣੇ ਸਿਰ ਨੂੰ ਧੋਤਾ ਗਿਆ ਤਾਂ ਅੱਖਾਂ 'ਚ ਜਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬ ਦੇ ਹਸਪਤਾਲਾਂ 'ਚ ਨਾਰਮਲ ਸਲਾਈਨ ਦੀ ਵਰਤੋਂ 'ਤੇ ਪਾਬੰਦੀ! ਜਾਰੀ ਹੋ ਗਏ ਸਖ਼ਤ ਹੁਕਮ
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੇ ਇਕ ਡਾਕਟਰ ਨੇ ਦੱਸਿਆ ਕਿ ਕਾਫੀ ਲੋਕ ਅੱਖਾਂ 'ਚ ਜਲਣ ਦੀ ਸਮੱਸਿਆ ਕਾਰਨ ਹਸਪਤਾਲ 'ਚ ਦਾਖ਼ਲ ਹੋਏ ਹਨ, ਜਿਨ੍ਹਾਂ ਦਾ ਮੁੱਢਲਾ ਇਲਾਜ ਕਰ ਦਿੱਤਾ ਗਿਆ ਹੈ ਅਤੇ ਸਵੇਰੇ ਉਨ੍ਹਾਂ ਦੀ ਅੱਖਾਂ ਦੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8