ਸਰਪੰਚ ਵੱਲੋਂ ਪਿੰਡ ਦੇ ਵਿਕਾਸ ''ਤੇ ਧਿਆਨ ਨਾ ਦੇਣ ਕਾਰਨ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Monday, Jul 24, 2017 - 01:09 PM (IST)

ਦੀਨਾਨਗਰ, (ਦੀਪਕ ਕੁਮਾਰ) - ਇੱਥੋ ਦੇ ਪਿੰਡ ਗਾਂਧੀਆ ਕਲੋਨੀ 'ਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਾਂਧੀਆਂ ਕਲੋਨੀ ਵਾਸੀਆਂ ਵੱਲੋਂ ਦੀਨਾਨਗਰ-ਗੁਰਦਾਸਪੁਰ ਲਿੰਕ ਰੋਡ ਜਾਮ ਕਰਕੇ ਪਿੰਡ ਦੇ ਸਰਪੰਚ ਖਿਲਾਫ ਰੋਸ ਪ੍ਰਦਸ਼ਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਪਿੰਡ ਗਾਂਧੀਆਂ ਵੱਲੋਂ ਗਾਂਧੀਆਂ ਕਲੋਨੀ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ 'ਚ ਮੀਟਰ ਬਾਕਸ ਵੀ ਲੱਗੇ ਹੋਏ ਹਨ ਅਤੇ ਗਲੀਆਂ-ਨਾਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ 'ਚ ਕਈ ਤਰ੍ਹਾਂ ਦੀਆਂ ਖਤਰਨਾਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।


Related News