ਪੰਜਾਬੀ ਗਾਇਕ ਦੇ ਪੁੱਤ ਦੀ ਗ੍ਰਿਫ਼ਤਾਰੀ ਦੀ ਮੰਗ! ਭੜਕੇ ਲੋਕਾਂ ਨੇ SSP ਦਫ਼ਤਰ ਦੇ ਬਾਹਰ ਲਾਇਆ ਧਰਨਾ

Thursday, Aug 08, 2024 - 03:31 PM (IST)

ਪੰਜਾਬੀ ਗਾਇਕ ਦੇ ਪੁੱਤ ਦੀ ਗ੍ਰਿਫ਼ਤਾਰੀ ਦੀ ਮੰਗ! ਭੜਕੇ ਲੋਕਾਂ ਨੇ SSP ਦਫ਼ਤਰ ਦੇ ਬਾਹਰ ਲਾਇਆ ਧਰਨਾ

ਖੰਨਾ (ਵਿਪਨ ਭਾਰਦਵਾਜ): ਖੰਨਾ ਦੇ ਪਿੰਡ ਇਕੋਲਾਹਾ 'ਚ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ 'ਚ 21 ਸਾਲਾ ਗੁਰਦੀਪ ਸਿੰਘ ਮਾਣਾ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ-ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰ ਉਸਦਾ ਪੁੱਤਰ ਦਮਨ ਔਜਲਾ ਹਾਲੇ ਤੱਕ ਫਰਾਰ ਹੈ।  ਪੰਜਾਬੀ ਗਾਇਕ ਦੇ ਮੁੰਡੇ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਮੁੜ ਧਰਨਾ ਲਾਇਆ। 

PunjabKesari

ਇਹ ਖ਼ਬਰ ਵੀ ਪੜ੍ਹੋ - ਬੰਦ ਰਹਿਣਗੇ ਪੈਟਰੋਲ ਪੰਪ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਪੂਰੀ ਖ਼ਬਰ

ਮ੍ਰਿਤਕ ਦੀ ਦਾਦੀ ਮੁਖਤਿਆਰ ਕੌਰ ਨੇ ਦੱਸਿਆ ਕਿ 23 ਜੂਨ 2024 ਨੂੰ ਗੁਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਪਰ ਅਜੇ ਤਕ ਠੋਸ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਕਿਹਾ ਕਿ ਮ੍ਰਿਤਕ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਸ ਨੇ ਹੀ ਬੱਚੇ ਨੂੰ ਪਾਲਿਆ ਸੀ। ਹੁਣ ਗੁਰਦੀਪ ਸਿੰਘ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮੁਲਜ਼ਮਾਂ ਨੇ ਕਤਲ ਕਰਕੇ ਪਰਿਵਾਰ ਨੂੰ ਬੇਸਹਾਰਾ ਬਣਾ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਡੇਢ ਮਹੀਨੇ ਵਿਚ ਵੀ ਠੋਸ ਕਾਰਵਾਈ ਨਹੀਂ ਕੀਤੀ। ਮੁਲਜ਼ਮ ਦੇ ਪੁੱਤਰ ਨੂੰ ਬਚਾਇਆ ਜਾ ਰਿਹਾ ਹੈ। ਉਹ ਇਨਸਾਫ਼ ਲੈ ਕੇ ਹਟਣਗੇ।  

ਇਹ ਖ਼ਬਰ ਵੀ ਪੜ੍ਹੋ - ਮੋਟਰਸਾਈਕਲ 'ਤੇ ਜਾ ਰਹੇ ਦੋਸਤਾਂ ਲਈ ਕਾਲ ਬਣ ਕੇ ਆਈ ਕਾਰ! ਜ਼ੋਰਦਾਰ ਟੱਕਰ ਨਾਲ ਦੋਹਾਂ ਦੀ ਹੋਈ ਮੌਤ

ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਤਲ ਤੋਂ 5 ਦਿਨਾਂ ਦੇ ਵਿਚ ਵਿਚ  ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਪਰ ਡੇਢ ਮਹੀਨਾ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਪਿਛਲੇ ਦਿਨੀਂ ਧਰਨਾ ਲਾਇਆ ਸੀ ਤਾਂ ਅੱਧੀ ਰਾਤ ਨੂੰ ਪੁਲਸ ਨੇ 5 ਦਿਨਾਂ ਦਾ ਸਮਾਂ ਮੰਗ ਕੇ ਧਰਨਾ ਚੁਕਵਾਇਆ ਸੀ। ਅੱਜ ਤੱਕ ਦੋਸ਼ੀ ਨਹੀਂ ਫੜਿਆ ਗਿਆ। ਹੁਣ ਉਹ ਧਰਨਾ ਨਹੀਂ ਚੁੱਕਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News