ਹਰੀਕੇ ਹਥਾੜ ਖ਼ੇਤਰ 'ਚ ਧੁੱਸੀ ਬੰਨ੍ਹ ਨੂੰ ਲੱਗੀ ਢਾਹ, 32 ਪਿੰਡਾਂ ਲਈ ਬਣਿਆ ਵੱਡਾ ਖ਼ਤਰਾ

Friday, Aug 18, 2023 - 06:06 PM (IST)

ਹਰੀਕੇ ਹਥਾੜ ਖ਼ੇਤਰ 'ਚ ਧੁੱਸੀ ਬੰਨ੍ਹ ਨੂੰ ਲੱਗੀ ਢਾਹ, 32 ਪਿੰਡਾਂ ਲਈ ਬਣਿਆ ਵੱਡਾ ਖ਼ਤਰਾ

ਹਰੀਕੇ ਪੱਤਣ (ਲਵਲੀ)- ਬਿਆਸ ਦਰਿਆਵਾ ਦਾ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਦਿਨੋਂ ਦਿਨ ਵਧ ਰਿਹਾ ਹੈ। ਜੋ ਅੱਜ ਹਰੀਕੇ ਦਰਿਆ ਦੇ ਪਾਣੀ ਦਾ ਪੱਧਰ ਤਿੰਨ ਲੱਖ ਕਿਊਸਕ ਤੋਂ ਵੱਧ ਪਾਣੀ ਦੀ ਆਮਦ ਟੱਪ ਗਈ ਹੈ, ਉਥੇ ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਵੱਲ ਨੂੰ ਡਾਊਨ ਸਟਰੀਮ ਨੂੰ 2 ਲੱਖ 84 ਹਜ਼ਾਰ 947 ਕਿਊਸਿਕ ਪਾਣੀ ਛੱਡੇ ਜਾਣ ਨਾਲ ਹਥਾੜ ਖੇਤਰ ਏਰੀਏ ਵਿੱਚ ਧੁੰਸੀ ਬੰਨ੍ਹ ਨੂੰ ਢਾਹ ਲੱਗ ਜਾਣ ਕਾਰਨ 32 ਦੇ ਕਰੀਬ ਪਿੰਡਾਂ ਵਿੱਚ ਹਫ਼ੜਾ- ਦਫ਼ੜੀ ਮੱਚ ਗਈ। ਉਥੇ ਕੁਝ ਪਿੰਡਾਂ ਦੇ ਲੋਕ ਸਹਿਮ ਦੇ ਡਰ ਨਾਲ ਟਰੈਕਟਰਾਂ -ਟਰਾਲੀਆਂ 'ਤੇ ਸਾਮਾਨ ਲਿਜਾਣਾ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਧੁੱਸੀ ਬੰਨ੍ਹ 'ਚ ਪਏ 300 ਫੁੱਟ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ, ਲੱਗਣਗੇ ਢਾਈ ਲੱਖ ਮਿੱਟੀ ਦੇ ਬੋਰੇ

ਲੋਕਾਂ ਵੱਲੋਂ ਆਪਣੇ ਵਾਹਨਾਂ 'ਚ ਘਰੇਲੂ ਸਾਮਾਨ ਲੱਦ ਕੇ ਰੱਖ ਲਿਆ ਹੈ ਜੇਕਰ ਧੁੱਸੀ ਬੰਨ੍ਹ ਟੁੱਟਦਾ ਹੈ ਤਾਂ ਤੁਰੰਤ ਨਿਕਲਿਆ ਜਾ ਸਕੇ ਇਸ ਸਬੰਧੀ ਜਗ ਬਾਣੀ ਟੀਮ ਵੱਲੋ ਹਥਾੜ ਖ਼ੇਤਰ ਵਿੱਚ ਦੌਰਾ ਕੀਤਾ ਤਾਂ ਪਤਾ ਲੱਗਿਆ ਕਿ ਪਿੰਡ ਵਾਸੀਆਂ ਵਲੋਂ ਬੜੀ ਜਿਦੋ-ਜਹਿਦ ਅਤੇ ਸਮੁੱਚਾ ਪ੍ਰਸ਼ਾਸਨ ਬਚਾਅ ਕਾਰਜਾਂ 'ਚ ਜੁਟਿਆ ਹੋਇਆ ਹੈ। ਇਸ ਸੰਬੰਧੀ ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਹਰੀਕੇ ਦਰਿਆ 'ਚ ਪਾਣੀ ਦਾ ਪੱਧਰ ਤਿੰਨ ਲੱਖ 161 ਕਿਊਸਕਿ, ਡਾਊਨ ਅਸਰੀਮ ਨੂੰ 2 ਲੱਖ 84 ਹਜ਼ਾਰ 947 ਕਿਊਸਿਕ ਪਾਣੀ ਛੱਡਿਆ ਗਿਆ। ਇਸ ਤੋਂ ਇਲਾਵਾ ਰਾਜਸਥਾਨ ਫੀਡਰ ਨੂੰ  11145 ਕਿਊਸਿਕ , ਫਿਰੋਜ਼ਪੁਰ ਫੀਡਰ ਨੂੰ 4049 ਪਾਣੀ ਛੱਡਿਆ ਗਿਆ।

PunjabKesari

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ 'ਚ ਵੱਡੀ ਵਾਰਦਾਤ, ਨਿਹੰਗ ਸਿੰਘਾਂ ਦੇ ਬਾਣੇ 'ਚ ਰਹਿ ਰਹੇ ਵਿਅਕਤੀ ਵੱਲੋਂ ਨੌਜਵਾਨ ਦਾ ਕਤਲ

 ਵਿਭਾਗ ਨੇ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਇਸ ਸੰਬਧੀ ਹਥਾੜ ਖ਼ੇਤਰ 'ਚ ਹੜ੍ਹ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੇ ਸਾਡਾ ਦਰਿਆ ਦੇ ਬੰਨ੍ਹ ਓਪਰ ਸਾਮਾਨ ਖ਼ਰਾਬ ਹੋ ਰਿਹਾ ਹੈ, ਸਾਡੀ ਇਥੇ ਪਿੰਡ ਵਾਸੀਆਂ ਵੱਲੋਂ ਕੁੱਝ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾ ਸਾਡੀ ਮਦਦ ਕੀਤੀ ਜਾਵੇ । ਇਸ ਤੋਂ ਇਲਵਾ ਇਸ ਸੰਬਧੀ ਹਰੀਕੇ ਤੋਂ ਲੈ ਕੇ ਮੁੱਠਿਆਂ ਵਾਲੇ ਤੱਕ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਲਗਭਗ 30 ਕਿਲੋਮੀਟਰ ਲੰਮੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ । ਪਾਣੀ ਆਉਣ ਕਾਰਨ ਕਈ ਜਗ੍ਹਾਂ ਤੋਂ ਬੰਨ੍ਹ ਸਿੰਮ ਰਿਹਾ ਸੀ, ਸਾਰੇ ਪਿੰਡਾਂ ਦੀ ਸੰਗਤ ਦਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿੰਨਾਂ ਕਈ ਦਿਨ ਹੋ ਗਏ ਸਾਰੀ ਸਾਰੀ ਰਾਤ ਜਾਗ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਦੇ ਟਿੱਪਰ ਟਰੈਕਟਰ-ਟਰਾਲੀਆਂ 'ਤੇ ਮਿੱਟੀ ਅਤੇ ਤੋੜੇ ਭਰ ਕੇ ਧੁੱਸੀ ਬੰਨ ਦੇ ਅੰਦਰ ਲਗਾਏ ਜਾ ਰਹੇ ਹਨ ।

PunjabKesari

ਇਹ ਵੀ ਪੜ੍ਹੋ- ਭਾਰਤੀ ਫ਼ੌਜ ਨੂੰ ਸਲਾਮ, ਗੁਰਦਾਸਪੁਰ 'ਚ ਹੜ੍ਹ ਦੌਰਾਨ 15 ਦਿਨ ਦੇ ਬੱਚੇ ਨੂੰ ਕੀਤਾ ਗਿਆ ਰੈਸਕਿਊ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News