ਗਰਾਊਂਡ ਫਲੋਰ ''ਚ ਦਰਵਾਜ਼ਾ ਚਾਹੀਦੈ ਤਾਂ ਹਰ ਸਾਲ ਦੇਣੇ ਪੈਣਗੇ 10 ਹਜ਼ਾਰ ਰੁਪਏ

09/06/2017 9:35:58 AM

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੈੱਚ. ਬੀ.) ਨੇ ਆਪਣੇ ਉਨ੍ਹਾਂ ਅਲਾਟੀਆਂ ਨੂੰ ਰਾਹਤ ਦੇਣ ਲਈ ਮੰਗਲਵਾਰ ਨੂੰ ਅਜਿਹਾ ਫੈਸਲਾ ਲਿਆ, ਜਿਸ ਨਾਲ ਗ੍ਰਾਊਂਡ ਫਲੋਰ 'ਤੇ ਰਹਿਣ ਵਾਲੇ ਲੋਕਾਂ ਦੀ ਜੇਬ ਵੀ ਢਿੱਲੀ ਹੋਵੇਗੀ। ਅਸਲ 'ਚ ਬੋਰਡ ਨੇ ਆਰਡਰ ਜਾਰੀ ਕੀਤਾ ਕਿ ਜਿਹੜੇ ਅਲਾਟੀਆਂ ਨੇ ਬਾਲਕੋਨੀ ਤੋਂ ਬਾਹਰ ਨਿਕਲਣ ਲਈ ਦਰਵਾਜ਼ਾ ਬਣਾ ਲਿਆ ਹੈ, ਉਸਨੂੰ ਹੁਣ ਰੈਗੂਲਰਾਈਜ਼ ਕੀਤਾ ਜਾ ਸਕਦਾ ਹੈ ਪਰ ਬੋਰਡ ਨੇ ਇਸ ਲਈ ਪੈਨਲ ਚਾਰਜਿਸ ਦੀ ਸ਼ਰਤ ਲਾ ਦਿੱਤੀ ਹੈ। ਪੈਨਲ ਚਾਰਜਿਸ 10 ਹਜ਼ਾਰ ਰੁਪਏ ਫਿਕਸ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਅਲਾਟੀ ਨੂੰ ਇਹ ਪੈਨਲ ਚਾਰਜਿਸ ਇਕ ਦਰਵਾਜ਼ੇ ਦੇ ਹਰ ਸਾਲ ਜਨਵਰੀ 'ਚ ਚੁਕਾਉਣੇ ਹੋਣਗੇ।
ਬੋਰਡ ਵਲੋਂ ਕਿਹਾ ਗਿਆ ਕਿ ਪੈਨਲ ਚਾਰਜਿਸ ਉਦੋਂ ਤਕ ਦੇਣੇ ਹੋਣਗੇ, ਜਦੋਂ ਤਕ ਅਲਾਟੀ ਦਰਵਾਜ਼ੇ 'ਚ ਗਲਾਜਿੰਗ ਦੀ ਵਾਇਲੇਸ਼ਨ ਨੂੰ ਹਟਾ ਨਹੀਂ ਲੈਂਦਾ। ਬੋਰਡ ਵਲੋਂ ਕਿਹਾ ਗਿਆ ਹੈ ਕਿ ਕਈ ਗਰਾਊਂਡ ਫਲੋਰ ਅਲਾਟੀਆਂ ਨੇ ਇਸਦੇ ਲਈ ਮੰਗ ਕੀਤੀ ਸੀ ਕਿ ਪਲਾਟ ਤੋਂ ਬਾਹਰ ਨਿਕਲਣ ਲਈ ਬਾਲਕੋਨੀ ਤੋਂ ਬਣਾਏ ਗਏ ਦਰਵਾਜ਼ੇ ਨੂੰ ਰੈਗੂਲਰਾਈਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਹੁਣ ਸਾਰੇ ਅਲਾਟੀਆਂ ਨੂੰ ਰਾਹਤ ਦੇ ਦਿੱਤੀ ਹੈ ਤੇ ਨਿਰਦੇਸ਼ਾਂ 'ਚ ਕਿਹਾ ਹੈ ਕਿ ਬਾਲਕੋਨੀ ਤੇ ਬਰਾਂਡੇ ਤੋਂ ਫਿਕਸਡ ਜਾਂ ਓਪਨੇਬਲ ਗਲੇਜਿੰਗ ਰੈਗੂਲਰਾਈਜ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।


Related News